ਪੰਜਾਬ ਦੇ ਜੂਡੋ ਖਿਡਾਰੀ ਨੇ ਰੂਸ ਵਿੱਚ ਜਿੱਤਿਆ ਗੋਲਡ ਮੈਡਲ
🎬 Watch Now: Feature Video
ਰੂਸ ਵਿੱਚ ਚੱਲ ਰਹੀਆਂ 10ਵੀਂ ਯੂਥ ਜੂਡੋ ਗੇਮਜ਼ ਵਿੱਚ ਗੁਰਦਾਸਪੁਰ ਦੇ 15 ਸਾਲ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੇ 66 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਮੈਡਲ ਨੂੰ ਆਪਣੇ ਨਾਂਅ ਕਰ ਕੇ ਮਹੇਸ਼ ਨੇ ਆਪਣੇ ਜ਼ਿਲ੍ਹੇ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਜੂਡੋ ਸੈਂਟਰ ਗੁਰਦਾਸਪੁਰ ਵਿੱਚ ਪਹੁੰਚਣ 'ਤੇ ਕੋਚ ਅਰਮਜੀਤ ਸਾਸ਼ਤਰੀ ਤੇ ਸੀਨੀਅਰ ਖਿਡਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੇ ਦੱਸਿਆ ਕਿ ਇਹ ਗੋਲਡ ਮੈਡਲ ਕੋਚਾਂ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ। ਮਹੇਸ਼ ਨੇ ਦੱਸਿਆ ਕਿ ਇਹ ਮੁਕਾਬਲਾ ਬਹੁਤ ਸਖ਼ਤ ਸੀ। ਉਸ ਦਾ ਮੁਕਾਬਲਾ ਮੰਗੋਲੀਆ, ਕੋਰੀਆ ਤੇ ਰੂਸ ਦੇ ਖਿਡਾਰੀਆਂ ਨਾਲ ਹੋਇਆ ਜਿਨ੍ਹਾਂ ਨੂੰ ਹਰਾ ਕੇ ਉਸ ਨੇ ਇਹ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਮੌਕੇ ਮਹੇਸ਼ ਇੰਦਰ ਨੇ ਕਿਹਾ ਕਿ ਖੇਡਾਂ ਦੇ ਮਾਮਲੇ ਵਿੱਚ ਸਾਡਾ ਦੇਸ਼ ਦੂਸਰੇ ਦੇਸ਼ਾਂ ਨਾਲੋਂ ਪਿੱਛੇ ਹੈ ਤੇ ਖਿਡਾਰਿਆਂ ਨੂੰ ਸਹੂਲਤਾਂ ਦੀ ਬਹੁਤ ਘਾਟ ਹੈ।