ਜਲੰਧਰ ਪੁਲਿਸ ਨੇ ਮੋਬਾਈਲ ਚੋਰ ਨੂੰ ਮੋਬਾਈਲ ਸਮੇਤ ਕੀਤਾ ਕਾਬੂ

By

Published : Sep 11, 2020, 6:42 AM IST

thumbnail
ਜਲੰਧਰ: ਬਸਤੀ ਬਾਵਾ ਖੇਲ ਪੁਲਿਸ ਨੇ ਇਕ ਮੋਬਾਈਲ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਪਹਿਲਾਂ ਵੀ ਕਈ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਥਾਣਾ ਬਸਤੀ ਸ਼ੇਖ ਦੇ ਐਸਐਚਓ ਨੇ ਦੱਸਿਆ ਕਿ ਰਾਹੁਲ ਸਹਿਦੇਵ ਨੇ ਉਨ੍ਹਾਂ ਨੂੰ 5 ਤਾਰੀਕ ਨੂੰ ਦੁਕਾਨ ਦੇ ਤਾਲੇ ਤੋੜ ਕੇ ਮੋਬਾਈਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ, ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਮੋਬਾਈਲ ਚੋਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੋ ਦੋਸ਼ੀ ਕਾਬੂ ਕੀਤਾ ਗਿਆ ਹੈ ਉਮੇਸ਼ ਕੁਮਾਰ ਉਹ ਯੂਪੀ ਦਾ ਰਹਿਣ ਵਾਲਾ ਹੈ। ਉਸ ਦੇ ਕੋਲੋਂ 15 ਮੋਬਾਈਲ ਅਤੇ ਇੱਕ ਕਾਲਾ ਬੈਗ ਬਰਾਮਦ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.