ਕਰਫਿਊ ਦੌਰਾਨ ਜਲੰਧਰ ਦਾ ਕੌਂਸਲਰ ਨਿਭਾ ਰਿਹੈ ਆਪਣੀ ਡਿਊਟੀ - sharry chaddha doing his duty during curfew
🎬 Watch Now: Feature Video
ਜਲੰਧਰ: ਜ਼ਿਲ੍ਹੇ ਵਿੱਚ ਅਜਿਹਾ ਵੀ ਕੌਂਸਲਰ ਹੈ ਜੋ ਆਪਣੇ ਇਲਾਕੇ ਵਿੱਚ ਡਿਊਟੀ ਬਾਖੂਬੀ ਨਿਭਾ ਰਿਹਾ ਹੈ। ਹੱਥ ਵਿੱਚ ਫੋਨ ਚੁੱਕੇ ਗਲੀਆਂ ਵਿੱਚ ਅਤੇ ਬਾਜ਼ਾਰਾਂ ਵਿੱਚ ਪੈਦਲ ਅਨਾਉਂਸਮੈਂਟ ਕਰਦਾ ਹੋਇਆ ਇਹ ਕੌਂਸਲਰ ਸ਼ੈਰੀ ਚੱਡਾ ਹੈ ਜੋ ਆਪਣੇ ਇਲਾਕੇ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕਰ ਰਹੇ ਹਨ। ਕੌਂਸਲਰ ਸ਼ੈਰੀ ਚੱਡਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਲੋਕਾਂ ਦੀ ਚਿੰਤਾ ਹੈ ਇਸ ਲਈ ਉਹ ਲੋਕਾਂ ਦੀ ਸੁਵਿਧਾ ਲਈ 24 ਘੰਟੇ ਆਪਣੀ ਡਿਊਟੀ ਕਰ ਰਹੇ ਹਨ ਅਤੇ ਲੋਕਾਂ ਦੇ ਨੂੰ ਘਰ ਰਹਿਣ ਦੀ ਅਪੀਲ ਕਰ ਰਹੇ ਹਨ।