ਜਲੰਧਰ ਪੁਲਿਸ ਨੇ ਸੁਲਝਾਈ ਅੰਨੇ ਕਤਲ ਕੇਸ ਦੀ ਗੁੱਥੀ, ਮ੍ਰਿਤਕ ਕਾਤਲਾਂ ਨੂੰ ਕਰਦਾ ਸੀ ਬਲੈਕ ਮੇਲ - jalandhar police
🎬 Watch Now: Feature Video
ਜਲੰਧਰ: 17 ਜੁਲਾਈ ਦੀ ਰਾਤ ਨੂੰ ਨੰਦਨਪੁਰ ਰੋਡ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਪੁਲਿਸ ਨੇ ਜਾਂਚ ਕਰ ਇਸ ਅੰਨੇ ਕਤਲ ਕਾਂਡ ਦਾ ਮਾਮਲਾ ਹੱਲ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਮਨੀਸ਼ ਵਜੋਂ ਹੋਈ ਹੈ। ਜਲੰਧਰ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਮੁਨੀਸ਼ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਦਰਅਸਲ ਕਾਤਲ ਪਿਉ-ਪੁੱਤ ਧਰਮਿੰਦਰ ਅਤੇ ਉਪਿੰਦਰ ਨੇ ਮਨੀਸ਼ ਨੂੰ ਪੈਸੇ ਦੇਕੇ ਕਿਸੇ ਨੂੰ ਕੁਟਵਾਇਆ ਸੀ ਅਤੇ ਮਨੀਸ਼ ਨੂੰ ਜਦ ਪਤਾ ਲੱਗਾ ਕਿ ਦੋਵੇਂ ਪਿਉ-ਪੁੱਤ ਕਾਫੀ ਪੈਸੇ ਵਾਲੇ ਹਨ ਤਾਂ ਮਨੀਸ਼ ਨੇ ਉਨ੍ਹਾਂ ਨੂੰ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਮਨੀਸ਼ ਤੋਂ ਤੰਗ ਪਿਉ-ਪੁੱਤ ਨੇ ਮਨੀਸ਼ ਦਾ ਕੰਡਾ ਕੱਢਣ ਲਈ ਉਸਦਾ ਕਤਲ ਕਰ ਦਿੱਤਾ।