International Anti Drug Day: 'ਨਸ਼ੇ ਦੀ ਪਕੜ ਹੇਠ ਪੰਜਾਬ' - ਨਸ਼ੇ ਦੀ ਦਲਦਲ
🎬 Watch Now: Feature Video
ਚੰਡੀਗੜ੍ਹ: ਪੰਜਾਬ ਚ ਨਸ਼ਾ ਹਮੇਸ਼ਾ ਹੀ ਇੱਕ ਮਹੱਤਵਪੂਰਨ ਮੁੱਦਾ ਰਿਹਾ ਹੈ। ਨਸ਼ੇ ਦੀ ਦਲਦਲ ’ਚ ਫੱਸਣ ਕਾਰਨ ਕਈ ਨੌਜਵਾਨਾਂ ਦੀ ਜਿੰਦਗੀ ਬਰਬਾਦ ਹੋ ਚੁੱਕੀ ਹੈ ਅਤੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧ ’ਚ ਨਸ਼ਾ ਛੁਡਾਉ ਕੇਂਦਰ ਦੇ ਡਾ. ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਨਸ਼ੇ ਦੇ ਮਾਮਲਿਆਂ ਚ ਪੰਜਾਬ ’ਚ ਕੋਈ ਖਾਸਾ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ, ਪੰਜਾਬ ਦੇ ਨੌਜਵਾਨ ਹੁਣ ਨਸ਼ਾ ਛੱਡਣਾ ਚਾਹੁੰਦੇ ਹਨ ਇਸ ਲਈ ਉਹ ਹਸਪਤਾਲਾਂ ਅਤੇ ਨਸ਼ਾ ਛੁਡਾਉ ਕੇਂਦਰਾਂ ’ਚ ਦਾਖਿਲ ਹੋ ਰਹੇ ਹਨ। ਡਾ. ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਇਹ ਸਮੱਸਿਆ ਉਸ ਸਮੇਂ ਹੀ ਹੱਲ ਹੋ ਸਕਦੀ ਹੈ ਜਦੋਂ ਇਹ ਸਮਝ ਆ ਜਾਵੇ ਕਿ ਨਸ਼ਾ ਸਾਡੇ ਲਈ ਮਾੜਾ ਹੈ। ਦੂਜੇ ਪਾਸੇ ਨਾਰਕੋਟਿਕਸ ਕੰਟਰੋਲ ਬਿਉਰੋ, ਚੰਡੀਗੜ੍ਹ ਦੇ ਸੰਯੁਕਤ ਡਾਇਰੈਕਟਰ ਜੀਕੇ ਸਿੰਘ ਨੇ ਦੱਸਿਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਵਿਦੇਸ਼ਾਂ ਤੋਂ ਨਸ਼ਿਆਂ ਦੀ ਤਸਕਰੀ ਪੰਜਾਬ ’ਚ ਕੀਤੀ ਜਾਂਦੀ ਹੈ।