ਅਵਾਰਾ ਕੁੱਤੇ ਨੇ ਬੁਰ੍ਹੀ ਤਰ੍ਹਾਂ ਨੋਚੇ ਮਾਸੂਮ ਬੱਚੇ - ਸ਼ਿਕਾਰ
🎬 Watch Now: Feature Video
ਸੂਬੇ ਚ ਅਵਾਰਾ ਕੁੱਤਿਆਂ ਤੇ ਪਸ਼ੂੁਆਂ ਦਾ ਆਤੰਕ ਵਧਦਾ ਜਾ ਰਿਹਾ ਹੈ।ਪਿਛਲੇ ਦਿਨਾਂ ਚ ਇੱਕ ਬਜ਼ੁਰਗ ਨੂੰ ਅਵਾਰਾ ਸਾਨ੍ਹ ਨੇ ਆਪਣਾ ਸ਼ਿਕਾਰ ਬਣਾਇਆ ਸੀ ਹੁਣ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਸੂਮ ਬੱਚਿਆਂ ਨੂੰ ਇੱਕ ਅਵਾਰਾ ਕੁੱਤੇ ਨੇ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਪਿੰਡ ਗੁਰਦਾਸਨੰਗਲ ਵਿੱਚ 2 ਅਵਾਰਾ ਕੁੱਤੇ ਨੇ 2 ਬੱਚਿਆਂ ਅਤੇ ਇਕ ਲੜਕੀ ਸਮੇਤ ਚਾਰ ਵਿਅਕਤੀਆਂ ਨੂੰ ਬੁਰੀ ਤਰਾਂ ਨੋਚ ਲਿਆ। ਜਾਣਕਾਰੀ ਦਿੰਦੇ ਹੋਏ ਪਿੰਡ ਗੁਰਦਾਸਨੰਗਲ ਦੇ ਵਸਨੀਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਸ਼ਨ ਅਤੇ ਭੁਪਿੰਦਰ ਸਿੰਘ ਦੀ ਬੇਟੀ ਹਰਗੁਨ (3 ਸਾਲ) ਗਲੀ ਵਿੱਚ ਖੇਡ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਬੱਚਿਆਂ ਦੇ ਰੋਣ ਦੀ ਅਵਾਜ਼ ਆਈ ਤਾਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਇੱਕ ਕੁੱਤਾ ਉਨ੍ਹਾਂ ਦੇ ਬੱਚਿਆਂ ਨੂੰ ਨੋਚ ਰਿਹਾ ਸੀ। ਜਦੋਂ ਭੁਪਿੰਦਰ ਨੇ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਭੁਪਿੰਦਰ ਨੂੰ ਵੀ ਕੱਟ ਲਿਆ। ਇਸੇ ਤਰ੍ਹਾਂ ਪਿੰਡ ਵਿੱਚ ਮਮਤਾ ਪੁੱਤਰੀ ਹਰਪਾਲ ਸਿੰਘ ਵਾਸੀ ਗੁਰਦਾਸਨੰਗਲ ਨੂੰ ਵੀ ਕੁੱਤੇ ਵੱਲੋਂ ਕੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ 10-12 ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟਿਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।