ਮਜੀਠੀਏ ਨੂੰ ਛੱਡ ਉਸ ਦਾ ਜੀਜਾ ਸੁਖਬੀਰ ਵੀ ਲੜ ਲਵੇ, ਅੰਮ੍ਰਿਤਸਰ ਤੋਂ ਹਰਾ ਕੇ ਭੇਜਾਂਗੇ ਵਾਪਸ: ਬੁਲਾਰੀਆ - ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਪੰਜਾਬ ਵਿੱਚ ਲਗਾਤਾਰ ਹੀ ਸਿਆਸੀ ਗਲਿਆਰਾ ਭੱਖ਼ਦਾ ਹੋਇਆ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਵਿਚ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕਰਨ ਵਾਲਿਆਂ ਦੇ ਖ਼ਿਲਾਫ਼ ਅਵਾਜ ਚੁੱਕੀ ਗਈ, ਉੱਥੇ ਹੀ, ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਵੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਨਹੀਂ ਕਰ ਸਕਦੀ, ਪਰ ਬੇਅਦਬੀ ਕਰਨ ਵਾਲੇ ਲੋਕਾਂ ਦਾ ਸਾਥ ਜ਼ਰੂਰ ਦਿੱਤਾ ਗਿਆ ਹੈ। ਬੁਲਾਰਿਆਂ ਤੰਜ ਕੱਸਦਿਆ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਚਾਹੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਲੜ ਲੈਣ, ਅਸੀਂ ਉਨ੍ਹਾਂ ਦੇ ਭੁਲੇਖੇ ਕੱਢ ਕੇ ਹੀ ਵਾਪਸ ਭੇਜਾਂਗੇ। ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾਲ ਉਨ੍ਹਾਂ ਦਾ ਜੀਜਾ ਸੁਖਬੀਰ ਸਿੰਘ ਬਾਦਲ ਵੀ ਜੇਕਰ ਅੰਮ੍ਰਿਤਸਰ ਤੋਂ ਚੋਣ ਲੜਨਾ ਚਾਹੁੰਦੇ ਹਨ, ਤਾਂ ਉਹ ਵੀ ਲੜ ਕੇ ਵੇਖ ਲੈਣ। ਉੱਥੇ ਹੀ, ਹਰਜਿੰਦਰ ਸਿੰਘ ਠੇਕੇਦਾਰ ਉੱਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਕੱਠਪੁਤਲੀ ਹਨ ਅਤੇ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਵੀ ਚੋਣ ਲੜਦੇ ਹਨ ਤਾਂ ਵੀ 15 ਤੋਂ ਵੱਧ ਸੀਟਾਂ ਨਹੀਂ ਆ ਸਕਦੀਆਂ।