ਸਪੀਕਰ ਕੇਪੀ ਨੇ ਰੂਪਨਗਰ 'ਚ ਮੁਫ਼ਤ ਬੱਸ ਸਫ਼ਰ ਸਕੀਮ ਨੂੰ ਵਿਖਾਈ ਹਰੀ ਝੰਡੀ - 150 ਕਰੋੜ ਰੁਪਏ ਨਵੀਂਆਂ ਬੱਸਾਂ ਦੇ ਲਈ
🎬 Watch Now: Feature Video
ਰੂਪਨਗਰ: ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਔਰਤਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸਹੂਲਤ ਨੂੰ ਰੋਪੜ ਵਿੱਚ ਵਿਧਾਨਸਭਾ ਦੇ ਸਪੀਕਰ ਕੰਵਰਪਾਲ ਸਿੰਘ ਰਾਣਾ ਨੇ ਹਰੀ ਝੰਡੀ ਵਿਖਾ ਕੇ ਸ਼ੁਰੂ ਕੀਤਾ। ਵਿਧਾਨਸਭਾ ਸਪੀਕਰ ਕੰਵਰ ਪਾਲ ਰਾਣਾ ਨੇ ਇਹ ਵੀ ਦੱਸਿਆ ਕਿ ਇਸ ਬਾਬਤ ਜੋ ਆਰਥਿਕ ਬੋਝ ਪੰਜਾਬ ਰੋਡਵੇਜ ਉੱਤੇ ਪਵੇਗਾ, ਉਸ ਲਈ ਪੰਜਾਬ ਸਰਕਾਰ ਨੇ ਬਜਟ ਵਿੱਚ 150 ਕਰੋੜ ਰੁਪਏ ਵਾਧੂ ਰੱਖੇ ਹਨ, ਜਿਸ ਨਾਲ ਜੋ ਆਰਥਿਕ ਬੋਝ ਪਵੇਗਾ ਉਸ ਦੀ ਭਰਪਾਈ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਨਾਲ ਹੀ 150 ਕਰੋੜ ਰੁਪਏ ਨਵੀਂਆਂ ਬੱਸਾਂ ਦੇ ਲਈ ਵੀ ਵਾਧੂ ਰੱਖੇ ਗਏ ਹਨ ਤਾਂ ਜੋ ਸੜਕ ਉੱਤੇ ਮੁਸਾਫ਼ਰਾਂ ਨੂੰ ਬੱਸ ਦੀ ਕਮੀ ਦੇ ਨਾਲ ਨ ਜੂਝਣਾ ਪਵੇ।