ਫਗਵਾੜਾ ਵਿੱਚ ਕਾਂਗਰਸ ਮਹਿਲਾ ਮੋਰਚਾ ਦਾ ਮਹਿੰਗਾਈ ਖਿਲਾਫ਼ ਰੋਡ ਸ਼ੋਅ - ਪੈਟਰੋਲ ਡੀਜ਼ਲ
🎬 Watch Now: Feature Video
ਕਪੂਰਥਲਾ: ਦੇਸ਼ ਦੇ ਵਿੱਚ ਪਿਛਲੇ ਮਹੀਨੇ ਤੋਂ ਲਗਾਤਾਰ ਵਧ ਰਹੇ ਪੈਟਰੋਲ ਡੀਜ਼ਲ ਅਤੇ ਗੈਸ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਕੀਮਤਾਂ ਨੂੰ ਲੈ ਕੇ ਕਾਂਗਰਸ ਮਹਿਲਾ ਮੋਰਚਾ ਦੀਆਂ ਮੈਂਬਰਾਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਫਗਵਾੜਾ ਰੈਸਟ ਹਾਊਸ ਤੋਂ ਅੱਜ ਇਕ ਰੋਡ ਮਾਰਚ ਕੱਢਿਆ। ਜਿਸ ਦੀ ਅਗਵਾਈ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਮਮਤਾ ਦੱਤਾ ਨੇ ਕੀਤੀ। ਇਸ ਮੌਕੇ 'ਤੇ ਕਾਂਗਰਸ ਦੀ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਮਮਤਾ ਦੱਤਾ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੇ ਵਿੱਚ ਮੋਦੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਲੋਕਾਂ ਦੀ ਹਾਲਤ ਮਾੜੀ ਹੋ ਗਈ ਹੈ ਚਾਹੇ ਕਿਸਾਨਾਂ ਦੀ ਗੱਲ ਕਰੀਏ ਜਾਂ ਦੇਸ਼ ਦੇ ਵਿੱਚ ਹਰ ਦਿਨ ਵਧ ਰਹੀ ਮਹਿੰਗਾਈ ਦੀ।ਅੱਜ ਦੇਸ਼ ਦੇ ਵਿੱਚ ਲੋਕਾਂ ਦੇ ਇਹੋ ਜਿਹੇ ਹਾਲਾਤ ਬਣ ਚੁੱਕੇ ਹਨ ਕਿ ਘਰ ਦੀ ਰੋਟੀ ਚਲਾਉਣੀ ਭੀ ਔਖੀ ਹੋ ਗਈ ਹੈ। ਮਮਤਾ ਦੱਤਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਤੋਂ ਛੇਤੀ ਮਹਿੰਗਾਈ ਤੇ ਲਗਾਮ ਨਹੀਂ ਲਗਾਈ ਤਾਂ ਲੋਕਾਂ ਦੇ ਹਾਲਾਤ ਹੋਰ ਵੀ ਗੰਭੀਰ ਹੋਣ ਜਾਣਗੇ ਅਤੇ ਲੋਕ ਉਸ ਦਾ ਸਿੱਧਾ ਜਵਾਬ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਹਰ ਵੇਲੇ ਪ੍ਰਦਰਸ਼ਨ ਕਰਦੀ ਰਹੇਗੀ।