ਮੰਡੀ ਗੋਬਿੰਦਗੜ੍ਹ ‘ਚ ਪਰਵਾਸ਼ੀ ਭਾਈਚਾਰੇ ਦੇ ਲੋਕਾਂ ਨੇ ਕੀਤੀ ਛੱਠ ਪੂਜਾ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਬਿਹਾਰ ਦਾ ਮਹਾਪੁਰਵ ਛੱਠ ਮਹਾਉਤਸਵ ਜਿੱਥੇ ਪੂਰੇ ਪੰਜਾਬ ਵਿੱਚ ਧੂਮਧਾਮ ਦੇ ਨਾਲ ਮਨਾਇਆ ਗਿਆ ਉਥੇ ਹੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਵੀ ਛੱਠ ਪੂਜਾ ਪੁਰਵ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਜਿੱਥੇ ਵਰਤਧਾਰੀ ਪੁਰਸ਼ ਅਤੇ ਔਰਤਾਂ ਨੇ ਸ਼ਾਮ ਹੁੰਦੇ ਭਗਵਾਨ ਸੂਰਿਆਦੇਵ ਨੂੰ ਅਧਰਗ ਦੇਕੇ ਛੱਠੀ ਪੂਜਾ ਕੀਤੀ, 36 ਘੰਟੇ ਦੇ ਇਸ ਵਰਤ ਵਿੱਚ ਵਰਤਧਾਰੀ ਬਿਨਾਂ ਕੁੱਝ ਖਾਧੇ ਅਤੇ ਬਿਨਾਂ ਪਾਣੀ ਪੀਤੇ ਰਹਿੰਦੇ ਹਨ। ਚੌਥੇ ਦਿਨ ਸੂਰਜ ਉਦੈ ਹੁੰਦੇ ਹੀ ਸੂਰਿਆ ਦੇਵ ਦੀ ਪੂਜਾ ਕਰ ਵਰਤ ਖੋਲ੍ਹਦੇ ਹਨ। ਇਸ ਉਤਸਵ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਵਰਤਧਾਰੀ ਪੁਰਸ਼ ਅਤੇ ਔਰਤਾਂ ਨੇ ਰਜਵਾਹੇ ਦੇ ਪਾਣੀ ਵਿੱਚ ਖੜੇ ਹੋਕੇ ਸੂਰਿਆ ਦੇਵ ਦੀ ਪੂਜਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਕੀਤੀ।