ਕੇਜਰੀਵਾਲ ਮਹਿਲਾਵਾਂ ਲਈ ਕੀ ਕਰਨਗੇ ਵੱਡਾ ਧਮਾਕਾ ? ਸੁਣੋ ਕੇਜਰੀਵਾਲ ਦੀ ਜੁਬਾਨੀ - Arvind Kejriwal
🎬 Watch Now: Feature Video
ਅੰਮ੍ਰਿਤਸਰ: ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਸਿਆਸਤ ਗਰਮਾ ਚੁੱਕੀ ਹੈ। ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਲਗਾਤਾਰ ਪੰਜਾਬ ਦੀਆਂ ਫੇਰੀਆਂ ਲਗਾ ਰਹੇ ਹਨ। ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਦਾ ਸੂਬੇ ਦੇ ਵਿੱਚ ਮਹਿਲਾਵਾਂ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਮੋਗਾ ਪਹੁੰਚ ਕੇ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਤਰੱਕੀ ਅਤੇ ਉਨ੍ਹਾਂ ਨੂੰ ਮਜਬੂਤ ਬਣਾਉਣ ਦੇ ਚੱਲਦੇ ਇਹ ਐਲਾਨ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹ ਇਸ ਤੋਂ ਬਾਅਦ ਲੁਧਿਆਣਾ ਜਾਣਗੇ ਜਿੱਥੇ ਉਹ ਆਟੋ ਅਤੇ ਟੈਕਸੀ ਚਾਲਕਾਂ ਨਾਲ ਚਰਚਾ ਕਰਨਗੇ।