ਹੈਦਰਾਬਾਦ: ਐਲੋਨ ਮਸਕ ਆਪਣੇ ਭਾਰਤੀ ਯੂਜ਼ਰਸ ਲਈ ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਸੁਵਿਧਾ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਜੇਕਰ ਇਹ ਸੁਵਿਧਾ ਪੇਸ਼ ਹੁੰਦੀ ਹੈ ਤਾਂ ਤੁਸੀਂ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਇੰਟਰਨੈੱਟ ਅਤੇ ਫਾਸਟ ਕਨੈਕਟੀਵਿਟੀ ਦਾ ਮਜ਼ਾ ਲੈ ਸਕੋਗੇ। ਰਿਪੋਰਟ ਅਨੁਸਾਰ, ਸਟਾਰਲਿੰਕ ਨੂੰ ਭਾਰਤ ਸਰਕਾਰ ਨੇ ਆਗਿਆ ਦੇ ਦਿੱਤੀ ਹੈ ਅਤੇ ਜਲਦ ਹੀ ਇਹ ਸੁਵਿਧਾ ਪੇਸ਼ ਹੋ ਸਕਦੀ ਹੈ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਯੂਜ਼ਰਸ ਬਿਨ੍ਹਾਂ ਇੰਟਰਨੈੱਟ ਦੇ ਕਾਲ ਅਤੇ ਮੈਸੇਜ ਕਰ ਸਕਣਗੇ। ਇਹ ਸੁਵਿਧਾ ਉਨ੍ਹਾਂ ਇਲਾਕਿਆਂ 'ਚ ਵੀ ਕੰਮ ਕਰੇਗੀ, ਜਿੱਥੇ ਮੋਬਾਈਲ ਨੈੱਟਵਰਕ ਦੀ ਸੁਵਿਧਾ ਨਹੀਂ ਹੈ।
SpaceX’s first launch of 2024 deployed our first set of Starlink sats with the Direct to Cell capability to help end cell-phone dead zones. Today, the Direct to Cell constellation is nearly 10x the size of all other operators pursuing a similar capability combined pic.twitter.com/dfwsxvMBDx
— Starlink (@Starlink) December 31, 2024
ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਕਦੋਂ ਲਾਂਚ ਹੋਵੇਗੀ?
ਸਟਾਰਲਿੰਕ ਦੇ ਨਾਲ-ਨਾਲ Jio Satcom, Airtel OneWeb ਅਤੇ Amazon Kuiper ਵਰਗੀਆਂ ਕੰਪਨੀਆਂ ਵੀ ਇਸ ਦੌੜ 'ਚ ਹਿੱਸਾ ਲੈ ਰਹੀਆਂ ਹਨ। ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਸੁਵਿਧਾ ਲਈ ਸਪੈਕਟ੍ਰਮ ਵੰਡ ਪੂਰੀ ਹੋਣ ਵਾਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ DoT 15 ਦਸੰਬਰ, 2024 ਤੱਕ ਦੂਰਸੰਚਾਰ ਰੈਗੂਲੇਟਰ ਤੋਂ ਸਿਫਾਰਿਸ਼ਾਂ ਪ੍ਰਾਪਤ ਕਰਨ ਤੋਂ ਬਾਅਦ ਸੈਟੇਲਾਈਟ ਬਰਾਡਬੈਂਡ ਸੇਵਾ ਲਈ ਸਪੈਕਟ੍ਰਮ ਦੀ ਵੰਡ 'ਤੇ ਫੈਸਲਾ ਲੈਣ ਦੀ ਤਿਆਰੀ ਕਰ ਰਿਹਾ ਹੈ। ਸਪੈਕਟ੍ਰਮ ਦੀ ਵੰਡ 'ਚ 2G ਸੁਵਿਧਾ ਦੀ ਪ੍ਰਕੀਰਿਆ ਦਾ ਪਾਲਣਾ ਕਰਨ ਦੀ ਉਮੀਦ ਹੈ।
ਇਨ੍ਹਾਂ ਦੇਸ਼ਾਂ 'ਚ ਲਾਂਚ ਹੋਵੇਗੀ ਇਹ ਸੁਵਿਧਾ
ਫਿਲਹਾਲ, ਸਟਾਰਲਿੰਕ ਨੇ ਅਮਰੀਕਾ, ਯੂਰੋਪ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਣੀ ਸਟੈਲਾਈਟ ਇੰਟਰਨੈੱਟ ਸੁਵਿਧਾ ਸ਼ੁਰੂ ਕੀਤੀ ਹੈ ਅਤੇ ਭਾਰਤ 'ਚ ਵੀ ਇਸਨੂੰ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੱਸ ਦੇਈਏ ਕਿ ਕੰਪਨੀ ਨੇ ਸਾਲ 2022 ਦੀ ਸ਼ੁਰੂਆਤ 'ਚ ਭਾਰਤ 'ਚ ਇਸ ਸੁਵਿਧਾ ਨੂੰ ਲਾਂਚ ਕਰਨ ਦੀ ਆਗਿਆ ਲਈ ਆਵੇਦਨ ਕੀਤਾ ਸੀ। ਸਟਾਰਲਿੰਕ ਦੇ ਹਾਲ ਹੀ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਨੂੰ ਆਗਿਆ ਮਿਲ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਸੁਵਿਧਾ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਪੁਸ਼ਟੀ ਕੀਤੀ ਹੈ ਕਿ ਸਪੈਕਟਰਮ ਦੀ ਵੰਡ ਬਾਰੇ ਫੈਸਲਾ ਜਨਵਰੀ 2025 ਦੇ ਅੰਤ ਤੱਕ ਲਿਆ ਜਾ ਸਕਦਾ ਹੈ। ਸਰਕਾਰ ਦਾ ਇਹ ਫੈਸਲਾ ਅਸਲ ਵਿੱਚ ਤੈਅ ਕਰੇਗਾ ਕਿ ਭਾਰਤ ਵਿੱਚ ਸੈਟੇਲਾਈਟ ਇੰਟਰਨੈਟ ਸੇਵਾਵਾਂ ਅਧਿਕਾਰਤ ਤੌਰ 'ਤੇ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ।-ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ
ਇਹ ਵੀ ਪੜ੍ਹੋ:-