ਸਰਕਾਰ ਦੀ ਵਧੀ ਚਿੰਤਾ ! ਸਿਹਤ ਕਾਮਿਆਂ ਦੀ ਹੜਤਾਲ ਖ਼ਤਮ ਸਫ਼ਾਈ ਸੇਵਕਾਂ ਦੀ ਸ਼ੁਰੂ
🎬 Watch Now: Feature Video
ਗੁਰਦਾਸਪੁਰ: ਬਟਾਲਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿਤੀ ਹੈ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕੇ ਉਹਨਾਂ ਦੀਆਂ 24 ਮੰਗਾਂ ਹਨ। ਜਿਸ ਸਬੰਧੀ ਉਹ ਸਰਕਾਰ ਕੋਲ ਮੰਗਾਂ ਕਈ ਵਾਰ ਲਿਖ ਵੀ ਦੇ ਚੁੱਕੇ ਹਾਂ, ਪਰ ਸਰਕਾਰ ਸਾਡੀਆਂ ਮੰਗਾਂ ਵਾਲ ਧਿਆਨ ਨਹੀਂ ਦੇ ਰਹੀ। ਸਫਾਈ ਸੇਵਕ ਯੂਨੀਅਨ, ਦੀ ਬਟਾਲਾ ਇਕਾਈ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਨੂੰ ਪੱਕਿਆਂ ਕਰਨਾ, ਠੇਕਾ ਸਿਸਟਮ ਖ਼ਤਮ ਕਰਨਾ, ਪੈਨਸ਼ਨ ਬਹਾਲ ਕਰਨਾ ਹਨ। ਜਦੋਂ ਤੱਕ ਇਹ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਰੋਜ਼ਾਨਾ 1 ਘੰਟੇ ਪ੍ਰਦਰਸ਼ਨ ਕੀਤਾ ਜਾਵੇਗਾ।