ਜਿੰਮ ਖੁੱਲ੍ਹਣ ਨੂੰ ਲੈਕੇ ਜਿੰਮ ਮਾਲਕਾਂ ਨੇ ਵਿੱਢੀਆਂ ਤਿਆਰੀਆਂ - ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12075503-710-12075503-1623252758093.jpg)
ਅੰਮ੍ਰਿਤਸਰ: ਕੋਰੋਨਾ ਨੂੁੰ ਲੈਕੇ ਪੰਜਾਬ ਸਰਕਾਰ ਦੁਆਰਾ ਕਰਫਿਊ ਵਿਚ ਢਿੱਲ ਦੇਣ ਦੇ ਬਾਅਦ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਦੇ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅਗਲੇ ਹਫ਼ਤੇ ਤੋਂ ਜਿੰਮ ਅਤੇ ਹੋਟਲ ਰੈਸਟੋਰੈਂਟ ਤੋਂ ਇਜਾਜ਼ਤ ਦੇ ਦਿੱਤੀ ਹੈ ਜਿਸਨੂੰ ਲੈਕੇ ਜਿੰਮ ਦੇ ਮਾਲਕ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਜਿਮਾਂ ਨੂੰ ਸੈਨੀਟਾਈਜ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਧਿਆਨ ਰੱਖਿਆ ਜਾ ਸਕੇ।ਜਿੰਮ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਠੇਕੇ ਖੋਲ੍ਹੇ ਗਏ ਸਨ ਤੇ ਇਸ ਦੌਰਾਨ ਜਿੰਮ ਵੀ ਖੋਲ ਦੇਣੇ ਚਾਹੀਦੇ ਸਨ।