ਗੁਰਦੀਪ ਢਿੱਲੋਂ ਨੇ 16 ਦਿਨਾਂ 'ਚ ਹੀ ਭਾਜਪਾ ਤੋਂ ਦਿੱਤਾ ਅਸਤੀਫ਼ਾ - ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
🎬 Watch Now: Feature Video
ਫਿਰੋਜ਼ਪੁਰ: ਰਾਣਾ ਸੋਢੀ ਦੇ ਨਿੱਜੀ ਸਕੱਤਰ ਅਤੇ ਖਾਸਮ ਖਾਸ ਗੁਰਦੀਪ ਸਿੰਘ ਢਿੱਲੋਂ ਨੇ ਮਹਿਜ 16 ਦਿਨਾਂ 'ਚ ਭਾਜਪਾ ਵਿੱਚ ਰਹਿਣ ਉਪਰੰਤ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਗੁਰਦੀਪ ਸਿੰਘ ਢਿੱਲੋਂ ਕਾਂਗਰਸ ਵਿੱਚ ਵੱਖ-ਵੱਖ ਅਹੁੱਦਿਆਂ 'ਤੇ ਰਹਿ ਚੁੱਕੇ ਹਨ ਅਤੇ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਓਹਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫ਼ੰਰਸ ਕਰਦਿਆਂ ਗੁਰਦੀਪ ਸਿੰਘ ਢਿੱਲੋਂ ਨੇ ਭਾਜਪਾ ਨਾਲੋਂ ਨਾਤਾ ਤੋੜਦਿਆਂ ਕਿਹਾ ਕਿ ਭਾਜਪਾ ਵਿੱਚ ਰਹਿ ਕੇ ਓਹਨਾਂ ਨੇ ਘੁਟਨ ਮਹਿਸੂਸ ਕਰ ਰਹੇ ਸਨ ਅਤੇ ਜੋ ਸੋਚ ਕੇ ਉਹ ਭਾਜਪਾ ਵਿੱਚ ਆਏ ਸਨ, ਉਹ ਨਹੀਂ ਹੋਇਆ ਅਤੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਦੇ ਹੋਰ ਮਸਲਿਆਂ ਦੀ ਜਿੰਨ੍ਹਾਂ ਵਿੱਚੋਂ ਮੁੱਖ ਸਨ। ਰਾਣਾ ਸੋਢੀ ਵੱਲੋਂ ਭਾਜਪਾ ਵੱਲੋਂ ਟਿਕਟ 'ਤੇ ਚੋਣ ਲੜੇ ਜਾਣ ਸਬੰਧੀ ਉਹਨਾਂ ਕਿਹਾ ਕਿ ਰਾਣਾ ਸੋਢੀ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਹੈ ਅਤੇ ਉਹ ਰਾਣਾ ਸੋਢੀ ਨਾਲ ਹਨ, ਪਰ ਭਾਜਪਾ ਨਾਲ ਕਦੇ ਵੀ ਨਹੀਂ।