ਕੋਵਿਡ-19: ਟੈਕਸੀ ਚਾਲਕਾਂ ਦਾ ਕੰਮਕਾਜ ਹੋਇਆ ਠੱਪ, ਸਰਕਾਰ ਤੋਂ ਰਾਹਤ ਦੀ ਕੀਤੀ ਅਪੀਲ - ਸੂਬਾ ਸਰਕਾਰ
🎬 Watch Now: Feature Video
ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਸਮੂਹਿਕ ਅਦਾਰਿਆਂ ਤੇ ਆਵਾਜਾਈ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੂਬਾ ਸਰਕਾਰ ਦੇ ਇਸ ਆਦੇਸ਼ ਨਾਲ ਕਈ ਕਾਰੋਬਾਰੀਆਂ ਦੇ ਕਾਰੋਬਾਰ ਠੱਪ ਹੋ ਗਏ ਹਨ। ਇਸ ਦੇ ਨਾਲ ਹੀ ਟੈਕਸੀ ਚਾਲਕਾਂ ਦਾ ਵੀ ਕੰਮ ਬੰਦ ਹੋ ਗਿਆ ਹੈ। ਉਥੇ ਹੀ ਗੁਰਦਾਸਪੁਰ ਦੇ ਵਿੱਚ ਟੈਕਸੀ ਚਾਲਕਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਦਾ ਕੰਮ ਠੱਪ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਕਈ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਗਈ ਹੈ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਰਾਹਤ ਦਿੱਤੀ ਜਾਵੇ।