thumbnail

By

Published : Aug 10, 2021, 7:27 PM IST

ETV Bharat / Videos

VIDEO: ਖੇਤਾਂ 'ਚ ਡਿੱਗਿਆ ਡਰੋਨ

ਗੁਰਦਾਸਪੁਰ : ਅਕਸਰ ਹੀ ਸਰਹੱਦੀ ਪਿੰਡਾਂ ਦੇ ਲੋਕ ਸ਼ੱਕੀ ਡਰੋਨਾਂ ਤੇ ਦੁਸ਼ਮਨ ਮੁਲਕ ਦੇ ਹੈਲੀਕਾਪਟਰਾਂ ਨੂੰ ਲੈ ਕੇ ਦਹਿਸ਼ਤ 'ਚ ਰਹਿੰਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ। ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਡਰੋਨ ਡਿੱਗ ਗਿਆ। ਜਿਸ ਕਾਰਨ ਸਥਾਨਕ ਲੋਕਾਂ 'ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ 'ਤੇ ਬੀਐਸਐਫ ਤੇ ਪੰਜਾਬ ਪੁਲਿਸ ਮੌਕੇ 'ਤੇ ਪੁੱਜੇ। ਇਹ ਡਰੋਨ ਭਾਰਤੀ ਹਵਾਈ ਫੌਜ ਦਾ ਸੀ, ਜੋ ਕਿ ਤਕਨੀਕੀ ਖਰਾਬੀ ਤੇ ਕੰਟਰੋਲ ਤੋਂ ਬਾਹਰ ਹੋਣ ਦੇ ਚਲਦੇ ਖੇਤਾਂ 'ਚ ਡਿੱਗ ਗਿਆ। ਇਹ ਭਾਰਤੀ ਫੌਜ ਦਾ ਏਆਰਪੀ ਏ ਡਰੋਨ ਸੀ। ਫਿਲਹਾਲ ਹਵਾਈ ਫੌਜ ਦੇ ਅਧਿਕਾਰੀਆਂ ਵੱਲੋਂ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਮਗਰੋਂ ਸਥਾਨਕ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.