ETV Bharat / entertainment

ਕੈਨੇਡਾ 'ਚ ਪੰਜਾਬੀ ਗਾਣਿਆਂ ਦੀ ਬੱਲੇ-ਬੱਲੇ, ਬਿਲਬੋਰਡ ਉਤੇ ਛਾਇਆ ਗੀਤ 'ਫਲਾਈ ਕਰਕੇ' - ਗੀਤ ਫਲਾਈ ਕਰਕੇ ਕੈਨੇਡਾ ਬਿਲਬੋਰਡ ਉਤੇ

ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ 'ਫਲਾਈ ਕਰਕੇ' ਕੈਨੇਡਾ ਬਿਲਬੋਰਡ ਉਤੇ ਛਾਇਆ ਹੋਇਆ ਹੈ।

singer sabba and jasmeen akhtar s
singer sabba and jasmeen akhtar s (Instagram @sabba)
author img

By ETV Bharat Entertainment Team

Published : Nov 16, 2024, 6:14 PM IST

ਚੰਡੀਗੜ੍ਹ: ਪੰਜਾਬੀ ਗਾਣਿਆਂ ਅਤੇ ਗਾਇਕਾਂ ਦੀ ਧਾਂਕ ਦੁਨੀਆਂ ਭਰ ਵਿੱਚ ਹੋਰ ਪ੍ਰਭਾਵੀ ਰੂਪ ਅਤੇ ਰੁਖ਼ ਅਖ਼ਤਿਆਰ ਕਰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਹੀ ਅਹਿਸਾਸ ਕਰਵਾ ਰਿਹਾ ਹੈ, ਹਾਲ ਹੀ ਰਿਲੀਜ਼ ਹੋਇਆ ਅਤੇ ਨਵੇਂ ਦਿਸਹਿੱਦੇ ਸਿਰਜ ਰਿਹਾ ਗਾਣਾ 'ਫਲਾਈ ਕਰਕੇ', ਜੋ ਹੁਣ ਕੈਨੇਡਾ ਬਿਲਬੋਰਡ ਉਤੇ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ।

'ਸਪੀਡ ਰਿਕਾਰਡਸ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਗਾਣੇ ਨੂੰ ਅਵਾਜ਼ਾਂ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੋੜੀ ਸੱਬਾ ਅਤੇ ਜੈਸਮੀਨ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਗੀਤ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਸੱਬਾ ਵੱਲੋਂ ਹੀ ਅੰਜ਼ਾਮ ਦਿੱਤੀ ਹੈ।

ਸੰਗੀਤ ਗਲਿਆਰਿਆਂ ਵਿੱਚ ਧੂੰਮਾਂ ਪਾ ਦੇਣ ਵਾਲੇ ਇਸ ਗਾਣੇ ਨੇ ਉਕਤ ਦੋਹਾਂ ਗਾਇਕਾ ਨੂੰ ਚੋਟੀ ਦੇ ਸਟਾਰ ਗਾਇਕਾ ਦੀ ਸ਼੍ਰੇਣੀ ਵਿੱਚ ਲਿਆ ਖੜ੍ਹਾ ਕੀਤਾ ਹੈ, ਜਿੰਨ੍ਹਾਂ ਦੇ ਚੁਫੇਂਰਿਓ ਸਲਾਹੁਤਾ ਹਾਸਿਲ ਕਰ ਰਹੇ ਇਸ ਗਾਣੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਾਹੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਦੀ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।

ਸਫ਼ਲਤਾ ਦੇ ਕ੍ਰਮ ਨੂੰ ਜਾਰੀ ਰੱਖਦਿਆਂ ਕੈਨੇਡਾ ਦੇ ਡਾਊਨਟਾਊਨ ਟਰਾਂਟੋ ਬਿਲਬੋਰਡ ਉਤੇ ਮੌਜ਼ੂਦਗੀ ਦਰਜ ਕਰਵਾ ਰਹੇ ਆਪਣੇ ਉਕਤ ਗੀਤ ਨੂੰ ਮਿਲੇ ਇਸ ਮਾਣ ਉਤੇ ਗਾਇਕ ਸੱਬਾ ਅਤੇ ਜੈਸਮੀਨ ਅਖ਼ਤਰ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਪਣੇ ਇਸ ਖੁਸ਼ੀ ਭਰੇ ਰੋਂਅ ਦਾ ਪ੍ਰਗਟਾਵਾ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।

ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਏ ਗਾਇਕ ਜੋਸ਼ ਬਰਾੜ ਦੇ ਗਾਣੇ 'ਤੇਰੇ ਬਿਨ੍ਹਾਂ ਨਾ ਗੁਜ਼ਾਰਾ' ਦੇ ਕੁਝ ਹੀ ਦਿਨਾਂ ਬਾਅਦ ਕੈਨੇਡੀਅਨ ਬਿਲਬੋਰਡ ਉਤੇ ਛਾਅ ਜਾਣਾ ਉਕਤ ਦੂਸਰਾ ਅਜਿਹਾ ਗਾਣਾ ਹੈ, ਜਿਸ ਨੇ ਆਲਮੀ ਪੱਧਰ ਉਤੇ ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ ਦੇ ਨਾਲ-ਨਾਲ ਉਭਰਦੇ ਨੌਜਵਾਨ ਗਾਇਕਾ ਨੂੰ ਸਰਬ ਪ੍ਰਵਾਨਤਾ ਦੇਣ ਅਤੇ ਉਨ੍ਹਾਂ ਲਈ ਗਲੋਬਲੀ ਰਾਹ ਖੋਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.