ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲੀ ਰੁਖ਼ ਅਖ਼ਤਿਆਰ ਕਰਦੇ ਜਾ ਰਹੇ ਮੌਜੂਦਾ ਸਿਨੇਮਾ ਸਾਂਚੇ ਨੂੰ ਹੋਰ ਵੰਨ-ਸੁਵੰਨਤਾ ਭਰੇ ਰੰਗ ਦੇਣ ਵਿੱਚ ਰੂਹਾਨੀਅਤ ਰੰਗ ਵਿੱਚ ਰੰਗੀਆਂ ਪੰਜਾਬੀ ਫਿਲਮਾਂ ਵੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ, ਜਿੰਨ੍ਹਾਂ ਦੀ ਹੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਆਉਣ ਵਾਲੀ ਫਿਲਮ 'ਪੰਜਾਬ ਫਾਈਲਸ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਸ਼ਾਨ ਏ ਖਾਲਸਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਦਾ ਲੇਖਨ ਡਾ. ਰੁਪਿੰਦਰ ਸਿੰਘ, ਜਦਕਿ ਨਿਰਦੇਸ਼ਨ ਮਨਜੋਤ ਸਿੰਘ (ਐਮ.ਜੇ) ਵੱਲੋਂ ਕੀਤਾ ਗਿਆ ਹੈ। ਪੀਰੀਅਡ ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ, ਅਮੀਕ ਵਿਰਕ, ਹਸ਼ਨੀਨ, ਹਰਜੋਤ ਸਿੰਘ, ਗਗਨੀਤ ਮੱਖਣ, ਅਰਵਿੰਦਰ ਕੌਰ, ਸਤਵੰਤ ਕੌਰ, ਅੰਮ੍ਰਿਤਪਾਲ ਸਿੰਘ ਬਿੱਲਾ ਆਦਿ ਸ਼ੁਮਾਰ ਹਨ।
ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਗਈ ਉਕਤ ਫਿਲਮ ਦਾ ਸੰਗੀਤ ਜੇਕੇ ਅਤੇ ਟੇਏਵੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਬੱਧਤਾ ਅਧੀਨ ਤਿਆਰ ਕੀਤੇ ਗਏ ਉਕਤ ਫਿਲਮ ਦੇ ਗਾਣਿਆ ਨੂੰ ਸਲੀਮ ਮਰਚੈਂਟ, ਸ਼ਫਕਤ ਅਮਾਨਤ ਅਲੀ, ਜਾਵੇਦ ਅਲੀ, ਜਸਪਿੰਦਰ ਨਰੂਲਾ, ਜਸਬੀਰ ਜੱਸੀ, ਸਨਮ ਮਾਰਵੀ ਅਤੇ ਜਾਜ਼ਿਮ ਸ਼ਰਮਾ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।
ਅਗਾਮੀ 13 ਦਸੰਬਰ 2024 ਨੂੰ ਵਰਲਡ-ਵਾਈਡ ਸਾਹਮਣੇ ਲਿਆਂਦੀ ਜਾ ਰਹੀ ਉਕਤ ਬਿਹਤਰੀਨ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਭਾਵਨਾਤਮਕ ਅਤੇ ਪ੍ਰਭਾਵਪੂਰਨ ਫਿਲਮ ਸਿੱਖ ਇਤਿਹਾਸ ਨਾਲ ਜੁੜੇ ਸੁਨਿਹਰੇ ਪੰਨਿਆਂ ਨੂੰ ਮੁੜ ਖੋਲਣ ਜਾ ਰਹੀ ਹੈ, ਜਿਸ ਵਿਚਲੀ ਕਹਾਣੀ ਨੂੰ ਬੇਹੱਦ ਖੂਬਸੂਰਤੀ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈ ਧਾਰਮਿਕ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਅਦ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਕਰੀਅਰ ਦੀ ਇਹ ਇੱਕ ਹੋਰ ਬਿਹਤਰੀਨ ਫਿਲਮ ਹੋਵੇਗੀ, ਜਿਸ ਵਿੱਚ ਉਹ ਕਾਫ਼ੀ ਚੁਣੌਤੀਪੂਰਨ ਕਿਰਦਾਰ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: