ਅੰਮ੍ਰਿਤਸਰ 'ਚ 2 ਨੌਜਵਾਨ ਨਸ਼ਾ ਤਸਕਰ ਕਾਬੂ, ਪੁਲਿਸ ਨੇ ਵੱਡੀ ਮਾਤਰਾ ਵਿੱਚ ਹੈਰੋਇਨ ਕੀਤੀ ਬਰਾਮਦ - DRUG SMUGGLERS ARRESTED
🎬 Watch Now: Feature Video
Published : Nov 16, 2024, 12:59 PM IST
ਅੰਮ੍ਰਿਤਸਰ ਜਲੰਧਰ ਐਸਟੀਐੱਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੋਰਾਨ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਇਲਾਕੇ ਦੇ ਕੋਲ ਨਾਕਾ ਬੰਦੀ ਦੋਰਾਨ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇੱਕ ਕਿਲੋ, ਪੰਜ ਗ੍ਰਾਮ ਹੈਰੋਇਨ ਅਤੇ 1 ਮੋਟਰਸਾਇਕਲ ਸਣੇ ਕਾਬੂ ਕੀਤਾ ਹੈ। ਐੱਸ.ਟੀ.ਐੱਫ ਅਧਿਕਾਰੀਆਂ ਮੁਤਾਬਕ ਫੜ੍ਹੇ ਗਏ ਦੋਵੇ ਨੌਜਵਾਨ ਅੰਮ੍ਰਿਤਸਰ ਦੇ ਹੀ ਵਸਨੀਕ ਹਨ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਵੇਖ ਕੇ ਇਨ੍ਹਾਂ ਨੌਜਵਾਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾ ਵੱਲੋਂ ਪੁਲਿਸ ਨਾਕਾਬੰਦੀ ਵੇਖ ਕੇ ਦੇ ਨਾਲ ਭੱਜਣ ਕੋਸ਼ਿਸ਼ ਕੀਤੀ ਗਈ ਤੇ ਮੌਕੇ 'ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਮੁਤਾਬਿਕ ਇਨ੍ਹਾਂ ਨੌਜਵਾਨਾਂ ਤੋਂ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਅੱਗੇ ਕਿੱਥੇ ਸਪਲਾਈ ਕਰਦੇ ਸੀ, ਇਸ ਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ ।