ਮੈਡੀਕਲ ਕਾਲਜ ਨੂੰ ਪੰਜਾਬ ਸਰਕਾਰ ਵੱਲੋਂ ਤੋਹਫਾ - ਮੈਡੀਕਲ ਕਾਲਜ
🎬 Watch Now: Feature Video
ਅੰਮ੍ਰਿਤਸਰ: ਮੈਡੀਕਲ ਸਿੱਖਿਆ ਮੰਤਰੀ (Minister of Medical Education) ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੈਡੀਕਲ ਕਾਲਜਾਂ (Medical colleges) ਵਿੱਚ ਪੜਦੇ ਬੱਚਿਆਂ ਨੂੰ ਦੁਲਾਰਦੇ ਕਿਹਾ ਕਿ ਤੁਸੀਂ ਸਾਰੇ ਮੇਰੇ ਬੱਚਿਆਂ ਵਾਂਗ ਹੋ ਅਤੇ ਤੁਹਾਡੀ ਚੰਗੀ ਪੜਾਈ ਤੇ ਦੇਖਭਾਲ ਮੇਰੀ ਜ਼ਿੰਮੇਵਾਰੀ ਹੈ। ਸਥਾਨਕ ਦੰਦਾਂ ਦਾ ਸਰਕਾਰੀ ਮੈਡੀਕਲ ਕਾਲਜ (Government Medical College of Dentistry) ਵਿੱਚ ਸੀਟੀਬੀਟੀ ਮਸ਼ੀਨ ਲਗਾਈ ਗਈ ਹੈ। ਪੰਜਾਬ ਵਿੱਚ ਦੰਦਾ ਦੀ ਇਹ ਪਹਿਲੀ ਮਸ਼ੀਨ ਹੈ। ਇਸ ਮੌਕੇ ਕਾਲਜ ਨੂੰ ਵਿਸ਼ੇਸ਼ ਵੰਡ ਵੀ ਦਿੱਤੇ ਗਏ ਹਨ। ਇਸ ਮੌਕੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਨੇ ਕਿਾਹ ਕਿ ਅਕਾਲੀ ਦਲ ਦੇ ਸਮਝੌਤਿਆ ਕਰਕੇ ਅੱਜ ਪੰਜਾਬ ਦਿਨੋ-ਦਿਨ ਕਰਜ਼ ਵਿੱਚ ਡੁੱਬਦਾ ਜਾ ਰਿਹਾ ਹੈ।