ਅੰਮ੍ਰਿਤਸਰ ਦੇ ਚੌਗਾਵਾਂ ’ਚ ਗੈਂਗਵਾਰ, ਗੋਲੀ ਲੱਗਣ ਨਾਲ ਮਹਿਲਾ ਦੀ ਮੌਤ

🎬 Watch Now: Feature Video

thumbnail

By

Published : Nov 15, 2021, 8:02 PM IST

ਚੋਗਾਵਾਂ: ਅੰਮ੍ਰਿਤਸਰ ਦੇ ਕਸਬਾ ਚੌਗਾਵਾਂ (Gang war Firing in Chogavan) ਵਿਖੇ ਭੁਪਿੰਦਰ ਸਿੰਘ ਦੇ ਘਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਇੱਕ ਵਜੇ ਦੇ ਕਰੀਬ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਵੀ ਚਲਾਈਆਂ। ਹਮਲਾਵਰ ਤੇਜ ਰਫਤਾਰ ਕਾਰ ਵਿਚ ਭੁਪਿੰਦਰ ਸਿੰਘ ਦੇ ਘਰ ਵੱਲ ਵਧੇ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ (Ran away after firing)। ਜਾਂਦੇ ਵੇਲੇ ਕਾਹਲੀ ਵਿਚ ਪਿਸਤੌਲ ਸੜਕ ’ਤੇ ਹੀ ਛੱਡ ਗਏ। ਹਮਲੇ ਵਿੱਚ ਭੁਪਿੰਦਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ (Youth Gagandeep seriously injured) ਤੇ ਪਤਨੀ ਪਰਮਜੀਤ ਕੌਰ (Lady Paramjit kaur killed) ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਪਰ ਪਰਮਜੀਤ ਕੌਰ ਦੀ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਲੋਪੋਕੇ (Police Station Lopoke) ਦੇ ਐਸਐਚਓ ਕਪਿਲ ਕੌਸ਼ਲ ਨੇ ਕਿਹਾ ਕਿ ਇਹ ਘਟਨਾ ਗੈਂਗਸਟਰ ਗੋਪੀ ਮਾਹਲ (Gangster Gopi Mahal) ਦੇ ਗੈਂਗ ਨਾਲ ਦੁਸ਼ਮਣੀ ਕਾਰਨ ਵਾਪਰੀ ਪ੍ਰਤੀਤ ਹੋ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.