ਅੰਮ੍ਰਿਤਸਰ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ - ਅੰਮ੍ਰਿਤਸਰ ਪੁਲਿਸ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4367048-thumbnail-3x2-amr.jpg)
ਅੰਮ੍ਰਿਤਸਰ ਪੁਲਿਸ ਨੇ ਇੱਕ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਪਿਸਤੌਲ, 44 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗੈਂਗਸਟਰ ਦੀ ਪਛਾਣ ਸ਼ਮੇਸ਼ਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐੱਸਐੱਸ ਸ਼੍ਰੀਵਾਸਤਵ ਨੇ ਕਿਹਾ ਕਿ ਸ਼ਮਸ਼ੇਰ ਸਿੰਘ 'ਤੇ ਲੁੱਟਾ ਖੋਹਾਂ, ਬੈਂਕ ਡਕੈਤੀ ਅਤੇ ਕਤਲ ਦੇ ਕੁੱਲ 15 ਮਾਮਲੇ ਦਰਜ ਸਨ। ਪੁਲਿਸ ਦੀ ਲਿਸਟ ਵਿੱਚ ਇਹ ਮੁਲਜ਼ਮ ਮੋਟਸ ਵਾਂਟੇਡ ਸੀ ਜਿਸ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਜੋਇੰਟ ਆਪਰੇਸ਼ਨ ਦੌਰਾਨ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਹੈ।