25 ਨੂੰ ਪੰਜਾਬ ਬੰਦ ਉੱਤੇ ਕਿਸਾਨ ਆਗੂਆਂ ਨੂੰ ਮਲੇਰਕੋਟਲਾ ਦੀ ਅਵਾਮ ਵੱਲੋਂ ਭਰਪੂਰ ਸਹਿਯੋਗ - ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ
🎬 Watch Now: Feature Video

ਮਲੇਰਕੋਟਲਾ: 25 ਤਾਰੀਕ ਨੂੰ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਜਿੱਥੇ ਰੇਲਾਂ ਰੋਕਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਸੜਕਾਂ ਉੱਤੇ ਪੂਰਨ ਤੌਰ ਉੱਤੇ ਆਵਾਜਾਈ ਠੱਪ ਕਰਨ ਦੀ ਗੱਲ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਹੈ। ਇਸ ਤਹਿਤ ਮਲੇਰਕੋਟਲਾ ਵਿਖੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਇੱਕ ਝੰਡਾ ਮਾਰਚ ਕੀਤਾ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਲਾਮਬੰਦ ਕੀਤਾ ਕਿ 25 ਤਾਰੀਕ ਨੂੰ ਬਾਜ਼ਾਰ ਤੇ ਦੁਕਾਨਾਂ ਬੰਦ ਰੱਖਣ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਮਲੇਰਕੋਟਲਾ ਸ਼ਹਿਰ ਵਿੱਚ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਮਲੇਰਕੋਟਲਾ ਵਾਸੀ ਤਾਂ ਉਨ੍ਹਾਂ ਨਾਲ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਰਹੇ ਹਨ।