ਚੰਡੀਗੜ੍ਹ ’ਚ ਤਾਜ਼ਾ ਪਏ ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ - ਘੱਟੋ ਘੱਟ ਤਾਪਮਾਨ ਸੱਤ ਡਿਗਰੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10497293-1096-10497293-1612437290199.jpg)
ਚੰਡੀਗੜ੍ਹ: ਫ਼ਰਵਰੀ ਦਾ ਮਹੀਨਾ ਚੱਲ ਰਿਹਾ ਹੈ ਅਤੇ ਜੇਕਰ ਦੇਖੀਏ ਪਹਿਲਾਂ ਇਨ੍ਹਾਂ ਦਿਨਾਂ ’ਚ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕੁਦਰਤ ਦਾ ਉਲਟ ਵਰਤਾਰਾ ਵੇਖਣ ਨੂੰ ਸਾਹਮਣੇ ਆ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਧੁੱਪ ਤੇਜ਼ ਨਿਕਲ ਰਹੀ ਸੀ ਪਰ ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਨੇ ਪਾਰਾ ਡੇਗ ਦਿੱਤਾ, ਜਿਸ ਕਾਰਨ ਠੰਢ ਵਧ ਗਈ। ਅੱਜ ਦਾ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਤੱਕ ਪਹੁੰਚ ਗਿਆ ਹੈ। ਮੀਂਹ ਦੇ ਨਾਲ ਠੰਢੀਆਂ ਹਵਾਵਾਂ ਚੱਲਣੀਆਂ ਲਗਾਤਾਰ ਜਾਰੀ ਹਨ, ਜਿਸ ਕਾਰਨ ਠੰਢ ਦੁਬਾਰਾ ਵੱਧ ਗਈ। ਇੱਕ ਦਮ ਮੌਸਮ ’ਚ ਆਈ ਤਬਦੀਲੀ ਕਾਰਨ ਲੋਕ ਘਰਾਂ ’ਚ ਵੜ ਕੇ ਬੈਠੇ ਨਜ਼ਰ ਆਏ।