ਜਲੰਧਰ ’ਚ ਭਾਜਪਾ ਆਗੂ ਦੀ ਰੇਲ ਹੇਠ ਕੱਟੇ ਜਾਣ ਕਾਰਨ ਮੌਤ - ਰੇਲ ਹੇਠ ਕੱਟੇ ਜਾਣ ਕਾਰਨ ਮੌਤ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10951202-764-10951202-1615386908029.jpg)
ਜਲੰਧਰ: ਰੇਲਵੇ ਸਟੇਸ਼ਨ ’ਤੇ ਟ੍ਰੇਨ ਦੀ ਲਪੇਟ ਵਿਚ ਆਉਣ ਦੇ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਰੇਲਵੇ ਪੁਲਿਸ ਦੇ ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਜਿਸਦੀ ਟ੍ਰੇਨ ਹੇਠਾਂ ਆਉਣ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਪਛਾਣ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਪੁੱਤਰ ਰਾਮਚੰਦਰ ਚੁੱਗ ਵਾਸੀ ਅਰਬਨ ਅਸਟੇਟ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਤਫਤੀਸ਼ ਵਿੱਚ ਲਿਆਈ ਜਾਵੇਗੀ।