ਪਿਉ ਪੁੱਤਰ ਗ੍ਰਿਫ਼ਤਾਰ, ਘਰ ਰੱਖੇ ਸਨ ਦੋ-ਮੂੰਹੇ ਸੱਪ - ਜੰਗਲੀ ਜੀਵ ਰੱਖਿਆ ਐਕਟ 1972
🎬 Watch Now: Feature Video
ਫਾਜ਼ਿਲਕਾ: ਜੰਗਲੀ ਜੀਵ ਰੱਖਿਆ ਵਿਭਾਗ ਨੇ ਪਿਓ ਪੁੱਤਰ ਨੂੰ ਦੋ ਮੂੰਹੇ ਸੱਪ ਰੱਖਣ ਦੇ ਦੋਸ਼ 'ਚ ਦੋਸ਼ੀ ਕਰਾਰ ਕੀਤਾ ਹੈ। ਜੰਗਲੀ ਜੀਵ ਰੱਖਿਆ ਐਕਟ 1972 ਦੇ ਤਹਿਤ ਕਾਰਵਾਈ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਰੇਂਜ ਅਫ਼ਸਰ ਮੰਗਤ ਰਾਮ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੂਕਪੁਰਾ ਪਿੰਡ 'ਚ ਹਰਬੰਸ ਸਿੰਘ ਦੇ ਘਰ ਦੋਮੂੰਹੇ ਸੱਪ ਹਨ। ਜੰਗਲੀ ਵਿਭਾਗ ਦੀ ਟੀਮ ਨੇ ਹਰਬੰਸ ਸਿੰਘ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਡਰੰਮ ਵਿਚੋਂ ਦੋ ਦੋ ਮੂੰਹੇ ਸੱਪ ਮਿਲੇ। ਹਰਬੰਸ ਸਿੰਘ ਤੇ ਉਸਦੇ ਬੇਟੇ ਮਨਪ੍ਰੀਤ ਸਿੰਘ 'ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਰੋਪ ਸਿੱਧ ਹੋਣ 'ਤੇ ਤਿੰਨ ਸਾਲ ਦੀ ਸਜ਼ਾ ਅਤੇ ਪੱਚੀ ਹਜ਼ਾਰ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ। ਆਰੋਪੀ ਬੇਟੇ ਨੇ ਦੱਸਿਆ ਕਿ ਉਸਨੂੰ ਇਹ ਖ਼ਿਆਲ ਯੂਟਿਊਬ ਤੋਂ ਮਿਲਿਆ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਇਨ੍ਹਾਂ ਤੋਂ ਦਵਾਈਆਂ ਤਿਆਰ ਹੁੰਦੀਆਂ ਹਨ ਤੇ ਇਨ੍ਹਾਂ ਦੀ ਮੂੰਹ ਮੰਗੀ ਕੀਮਤ ਮਿਲਦੀ ਹੈ। ਲਾਲਚ ਵੱਸ ਉਸਨੇ ਇਹ ਕੰਮ ਕੀਤਾ।