ਫ਼ਤਿਹਗੜ੍ਹ ਸਾਹਿਬ: ਮੁਲਾਜ਼ਮ ਪਾਇਆ ਗਿਆ ਕੋਰੋਨਾ ਪੌਜ਼ੀਟਿਵ, ਤਹਿਸੀਲ ਅਮਲੋਹ ਪੂਰੀ ਤਰ੍ਹਾਂ ਸੀਲ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਫ਼ਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਲੋਹ ਵਿਖੇ ਇੱਕ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਇਆ ਗਿਆ। ਇਸ ਦੇ ਚਲਦੇ ਅਮਲੋਹ ਦੀ ਤਹਿਸੀਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਕਤ ਮਰੀਜ਼ ਇਥੇ ਡਰਾਈਵਰ ਵਜੋਂ ਕੰਮ ਕਰਦਾ ਹੈ। ਤਹਿਸੀਲ ਬੰਦ ਹੋਣ ਦੇ ਚਲਦੇ ਇਸ ਦੇ ਨੇੜੇ ਹੀ ਬਣੇ ਸੇਵਾ ਕੇਂਦਰ ਖੋਲ੍ਹੇ ਗਏ ਹਨ ਤਾਂ ਜੋ ਲੋਕ ਅਸਾਨੀ ਨਾਲ ਆਪਣੇ ਲੋੜੀਂਦੇ ਕੰਮ ਕਰਵਾ ਸਕਣ। ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 296 ਹੈ, ਇਨ੍ਹਾਂ 'ਚੋਂ 86 ਕੇਸ ਐਕਟਿਵ ਹਨ। ਜ਼ਿਲ੍ਹਾ ਪ੍ਰ਼ਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।