ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਲਗਾਇਆ ਧਰਨਾ, ਇਹ ਹਨ ਮੰਗਾਂ... - Farmers stage dharna at Sri Anandpur Sahib railway station
🎬 Watch Now: Feature Video
ਰੂਪਨਗਰ: ਸੂਬੇ ਚ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਰੇਲਾਂ ਨੂੰ ਰੋਕਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਸਾਨਾਂ ਵੱਲੋੋਂ ਯੂਰੀਆ ਦੀ ਆ ਰਹੀ ਕਿੱਲਤ ਨੂੰ ਰੇਲ ਰੋਕਣ ਲਈ ਧਰਨਾ ਲਗਾਇਆ ਗਿਆ। ਪਰੇਸ਼ਾਨ ਹੋਏ ਕਿਸਾਨਾਂ ਦਾ ਕਹਿਣੈ ਕਿ ਖਾਦ ਦੀ ਘਾਟ (shortage of fertilizer) ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੇ ਕਿਹਾ ਕਿ ਖਾਦ ਫੈਕਟਰੀ ਹੋਣ ਦੇ ਬਾਵਜੂਦ ਖਾਦ ਜ਼ਿਲ੍ਹੇ ਵਿੱਚ ਨਹੀਂ ਭੇਜੀ ਜਾ ਰਹੀ ਹੈ ਜਿਸ ਕਰਕੇ ਅਜਿਹਾ ਕਦਮ ਉਠਾਇਆ ਗਿਆ ਹੈ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।