ਰੇਲ ਰੋਕੋ ਅੰਦੋਲਨ: ਪਿੰਡ ਧਬਲਾਨ 'ਚ ਅਣਮਿੱਥੇ ਸਮੇਂ ਲਈ ਰੇਲਵੇ ਟਰੈਕ 'ਤੇ ਬੈਠੇ ਕਿਸਾਨ - patiala news
🎬 Watch Now: Feature Video
ਪਟਿਆਲਾ: ਪਿੰਡ ਧਬਲਾਨ ਰੇਲਵੇ ਸਟੇਸ਼ਨ 'ਤੇ ਅਣਮਿੱਥੇ ਸਮੇਂ ਲਈ ਰੇਲਵੇ ਟਰੈਕ 'ਤੇ ਬੈਠੇ ਕਿਸਾਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕੇਂਦਰ ਸਰਕਾਰ ਕਿਸਾਨਾਂ ਤੇ ਆਮ ਲੋਕਾਂ ਦੇ ਰੋਸ ਅੱਗੇ ਡਗਮਗਾਈ ਹੈ ਅਤੇ ਸਰਕਾਰ ਨੂੰ ਇਹ ਆਰਡੀਨੈੱਸ ਰੱਦ ਕਰਨੇ ਪੈਣਗੇ ਜਾਂ ਇਸ ਵਿੱਚ ਸੋਧ ਕਰਨੀ ਪਏਗੀ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਿਆਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕ ਲੈਣੇ ਆਉਂਦੇ ਹਨ ਅਤੇ ਲੈ ਕੇ ਹਟਣਗੇ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਬਾਰੇ ਬੋਲਦਿਆਂ ਕਿਹਾ ਕਿ ਹਰੇਕ ਨੂੰ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਅਸੀਂ ਨਾ ਕਿਸੇ ਸਿਆਸੀ ਸਟੇਜ 'ਤੇ ਜਾ ਕੇ ਬੋਲਾਂਗੇ ਤੇ ਨਾ ਹੀ ਕਿਸੇ ਸਿਆਸੀ ਲੀਡਰ ਨੂੰ ਆਪਣੇ ਸਟੇਜ ਤੋਂ ਬੋਲਣ ਲਗਾ ਕੇ ਸਾਡਾ ਸੰਘਰਸ਼ ਆਪਣੇ ਤੌਰ 'ਤੇ ਚੱਲੇਗਾ।