ਫ਼ਿਰੋਜ਼ਪੁਰ 'ਚ ਕਿਸਾਨਾਂ ਵੱਲੋਂ ਲਾਕਡਾਊਨ ਦਾ ਕੀਤਾ ਵਿਰੋਧ, ਦੁਕਾਨਾਂ ਖੋਲਣ ਦੀ ਕੀਤੀ ਅਪੀਲ - ਸੰਯੁਕਤ ਮੋਰਚਾ
🎬 Watch Now: Feature Video
ਫ਼ਿਰੋਜ਼ਪੁਰ: ਸੰਯੁਕਤ ਮੋਰਚਾ ਦੇ ਆਗੂਆਂ ਵੱਲੋਂ ਦੁਕਾਨਾਂ ਖੁਲਵਾਉਣ ਲਈ ਅਪੀਲ ਕੀਤੀ ਗਈ ਸੀ ਇਸੇ ਲੜੀ ਦੇ ਤਹਿਤ ਫ਼ਿਰੋਜ਼ਪੁਰ ਵਿਚ ਕਿਸਾਨ ਜਥੇਬੰਦੀਆਂ ਦੁਆਰਾ ਦੁਕਾਨਦਾਰਾਂ ਦੇ ਹੱਕ ਵਿਚ ਮਾਰਚ ਕੀਤੀ ਗਿਆ।ਇਸ ਮੌਕੇ ਆਗੂ ਜੁਗਰਾਜ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਕਰੋਨਾ ਦੇ ਨਾਮ ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਤੇ ਲਾਕਡਾਊਨ ਲਗਾਇਆ ਜਾ ਰਿਹਾ ਹੈ ਇਹ ਕੋਈ ਇਸ ਬੀਮਾਰੀ ਨੂੰ ਖਤਮ ਕਰਨ ਦਾ ਹੱਲ ਨਹੀਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਦੁਕਾਨਦਾਰਾਂ ਦੇ ਹੱਕ ਵਿੱਚ ਖੜ੍ਹੇ ਹਾਂ ਤੇ ਦੁਕਾਨਾਂ ਨੂੰ ਖੁਲ੍ਹਵਾ ਕੇ ਹੀ ਰਹਾਂਗੇ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਸਾਡੇ ਉੱਪਰ ਕਰ ਸਕਦੀ ਹੈ।