ਮਾਨਸਾ 'ਚ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਕਿਸਾਨ
🎬 Watch Now: Feature Video
ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਮਾਡਲਾਂ ਦੇ ਉੱਪਰ ਭੁੱਖ ਹੜਤਾਲ 'ਤੇ ਬੈਠੀਆਂ ਹਨ ਉੱਥੇ ਹੀ ਹਰ ਇੱਕ ਪੰਜਾਬ ਦੇ ਜ਼ਿਲ੍ਹੇ ਪਿੰਡਾਂ ਦੇ ਵਿੱਚ ਹਮਾਇਤ ਵਜੋਂ ਕਿਸਾਨ ਆਗੂ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉੱਥੇ ਹੀ ਮਾਨਸਾ ਵਿੱਚ ਧਰਨੇ 'ਤੇ ਬੈਠੇ ਹੋਏ ਆਗੂਆਂ ਨੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਸਾਡਾ ਸੰਘਰਸ਼ ਇਸੇ ਤਰੀਕੇ ਚੱਲਦਾ ਰਹੇਗਾ। ਜੋ ਵੀ ਜਥੇਬੰਦੀ ਦਾ ਸੱਦਾ ਆਵੇਗਾ ਉਸ ਸੱਦੇ ਨੂੰ ਅਸੀਂ ਮੰਨਾਂਗੇ।