ਕਿਸਾਨਾਂ ਨੇ ਲੋਕ ਸਭਾ ਮੈਂਬਰ ਡਾ.ਅਮਰ ਸਿੰਘ ਨੂੰ ਦਿੱਤਾ ਚਿਤਾਵਨੀ ਪੱਤਰ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਸੰਯੁਕਤ ਕਿਸਾਨ ਮੋਰਚਾ ਦੇ ਪ੍ਰੋਗਰਾਮ ਅਨੁਸਾਰ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕਿਸਾਨਾਂ ਵਲੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੂੰ ਚਿਤਾਵਨੀ ਪੱਤਰ ਸੌਂਪਿਆ ਹੈ। ਇਸ 'ਚ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੀ ਸੰਸਦ 'ਚ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਜਿਸ ਨੂੰ ਲੈਕੇ ਲੋਕ ਸਭਾ ਮੈਂਬਰ ਦਾ ਕਹਿਣਾ ਕਿ ਉਹ ਪਹਿਲਾਂ ਤੋਂ ਹੀ ਕਿਸਾਨਾਂ ਦੀ ਅਵਾਜ਼ ਬਣਦੇ ਆਏ ਹਨ ਅਤੇ ਇਜ਼ਲਾਸ 'ਚ ਵੀ ਖੇਤੀ ਕਾਨੂੰਨਾਂ ਨੂੰ ਲੈਕੇ ਆਪਣੀ ਅਵਾਜ਼ ਚੁੱਕਣਗੇ। ਉਨ੍ਹਾਂ ਦਾ ਕਹਿਣਾ ਕਿ ਖੇਤੀ ਕਾਨੂੰਨ ਸਾਡੇ ਸਾਰਿਆਂ ਲਈ ਘਾਤਕ ਸਾਬਤ ਹੋਣਗੇ, ਜਿਸ ਲਈ ਅਵਾਜ਼ ਬੁਲੰਦ ਕਰਨ ਦੀ ਲੋੜ ਹੈ।