ਕਿਸਾਨਾਂ ਨੇ 18 ਦੇ ਰੇਲ ਰੋਕੋ ਅੰਦੋਲਨ ਦੀ ਰਣਨੀਤੀ ਬਾਰੇ ਵਿਚਾਰਾਂ - ਮਹਾਂਪੰਚਾਇਤ ਦੀ ਤਿਆਰੀ ਸਬੰਧੀ ਵੀ ਵਿਚਾਰ
🎬 Watch Now: Feature Video
ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚਾ ਵੱਲੋਂ ਸਰ ਛੋਟੂਰਾਮ ਦੇ ਜਨਮ ਦਿਹਾੜੇ 'ਤੇ ਦੇਸ਼ ਭਰ 'ਚ ਇਕਜੁੱਟਤਾ ਦਿਖਾਉਣ ਦੇ ਐਲਾਨ ਨੂੰ ਲੈ ਕੇ ਅੱਜ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਕੱਥੂਨੰਗਲ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਆਗੂਆਂ ਦਾ ਇਕੱਠ ਹੋਇਆ, ਜਿਥੇ ਸਰ ਛੋਟੂ ਰਾਮ ਦੇ ਕਿਸਾਨੀ ਸੰਘਰਸ਼ ਬਾਰੇ ਚਰਚਾ ਕੀਤੀ। ਇਸ ਮੌਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚਲ ਰਹੇ ਅੰਦੋਲਨ ਦੇ ਹਿੱਸੇ ਵਜੋਂ 18 ਫ਼ਰਵਰੀ ਨੂੰ ਰੇਲ ਰੋਕੋ ਅੰਦੋਲਨ ਦੀ ਰਣਨੀਤੀ ਵੀ ਬਣਾਈ ਗਈ ਅਤੇ ਕਿਸਾਨ ਆਗੂਆਂ ਨੇ ਦੱਸਿਆ 21 ਫ਼ਰਵਰੀ ਨੂੰ ਬਰਨਾਲਾ ਵਿਖੇ ਹੋ ਰਹੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀ ਤਿਆਰੀ ਸਬੰਧੀ ਵੀ ਵਿਚਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਹਾਂਪੰਚਾਇਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ।