ਐਮਰਜੰਸੀ ਸੇਵਾਵਾਂ ਨੂੰ ਛੱਡ ਬਾਕੀ ਸਾਰਾ ਪੰਜਾਬ 25 ਸਤੰਬਰ ਨੂੰ ਰਹੇਗਾ ਬੰਦ - emergency services rest of Punjab
🎬 Watch Now: Feature Video
ਫਗਵਾੜਾ: ਹੋਸ਼ਿਆਰਪੁਰ ਰੋਡ 'ਤੇ ਸਥਿਤ ਇੱਕ ਨਿੱਜੀ ਪੈਲੇਸ ਵਿੱਚ ਕਿਸਾਨਾਂ ਤੇ ਵਪਾਰੀਆਂ ਵੱਲੋਂ ਇੱਕ ਹੰਗਾਮੀ ਮੀਟਿੰਗ 'ਚ 25 ਸਤੰਬਰ ਨੂੰ ਪੰਜਾਬ ਬੰਦ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਸੂਬੇ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੀ ਅਪੀਲ ਲੋਕਾਂ ਤੋਂ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਬੰਦ ਵਾਲੇ ਦਿਨ ਸਿਰਫ਼ ਜ਼ਰੂਰੀ ਤੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਹਰ ਇੱਕ ਚੀਜ਼ਾ ਬੰਦ ਰਹਿਣਗੀਆਂ। ਕਿਸਾਨਾਂ ਨੇ ਆਰਡੀਨੈਂਸ ਬਿੱਲ ਨੂੰ ਕਾਲੇ ਬਿੱਲ ਅਤੇ ਦੇਸ਼ ਦੇ ਕਿਸਾਨ ਅਤੇ ਕਾਰੋਬਾਰੀਆਂ ਵਿਰੋਧੀ ਦਸਿਆ ਹੈ।