ਟੁੱਟੀਆਂ ਸੜਕਾਂ ਕਾਰਨ ਲੁਧਿਆਣਾ ਵਿੱਚ ਵਾਪਰ ਰਹੇ ਹਾਦਸੇ - ACCIDENT BLACK SPOT
🎬 Watch Now: Feature Video
ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ ਦੇ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਸ਼ਹਿਰ ਦਾ ਦੌਰਾ ਕੀਤਾ। ਸਾਡੀ ਟੀਮ ਨੇ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸਪਾਟ ਦਾ ਜਾਇਜਾ ਲਿਆ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਚੌਕ ਤੇ ਸੜਕਾਂ 'ਤੇ ਜਾ ਕੇ ਲੋਕਾੰ ਨਾਲ ਗੱਲ ਕੀਤੀ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਗੱਲਬਾਤ ਕੀਤੀ। ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਚੌਕਾਂ ਦੇ ਵਿੱਚ ਲਾਈਟਾਂ ਨਹੀਂ ਹਨ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਚੌਕ 'ਚ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਚੌਕ ਵਿੱਚ ਡਿਊਟੀ ਦਿੰਦੇ ਹਨ, ਤਾਂ ਜੋ ਬਿਨਾਂ ਲਾਈਟਾਂ ਵਾਲੇ ਚੌਕ ਦਾ ਵੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ।