ETV ਭਾਰਤ ਦੀ ਖ਼ਬਰ ਦਾ ਅਸਰ, ਪਿੰਡ ਟੇਢੀ ਵਾਲਾ 'ਚ ਪਹੁੰਚਿਆ ਪ੍ਰਸ਼ਾਸਨ
ਪੰਜਾਬ ਵਿੱਚ ਪਿਛਲੇ ਦਿਨੀ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਹੁਣ ਤੱਕ ਵੀ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਫ਼ਿਰੋਜ਼ਪੁਰ ਦੇ ਸਰਹਦੀ ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵੱਧਣ ਕਰਕੇ ਪਿੰਡ 'ਚ ਬਣਿਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਜਿਸ ਦੇ ਦੋ ਦਿਨ ਬਾਅਦ ਹੁਣ 'ਈਟੀਵੀ ਭਾਰਤ ਦੀ ਖ਼ਬਰ' ਦਾ ਅਸਰ ਪ੍ਰਸ਼ਾਸਨ 'ਤੇ ਹੋਣਾ ਸ਼ੁਰੂ ਹੋ ਗਿਆ ਹੈ। ਪਿੰਡ ਟੇਢੀ ਵਾਲੇ ਦਾ ਬਨ੍ਹ ਕਲ ਤੋਂ ਲਗਾਤਾਰ ਪਾਣੀ ਦੇ ਵਹਾਹ ਨਾਲ ਟੁੱਟ ਰਿਹਾ ਹੈ। ਸ਼ਨੀੱਚਰਵਾਰ ਸ਼ਾਮ ਤੱਕ ਬਨ੍ਹ ਸਿਰਫ਼ 4 ਫੁਟ ਤੱਕ ਹੀ ਬਚਿਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਲਾਪਵਾਹੀ ਅਤੇ ਲੋਕਾਂ ਤੱਕ ਕੋਈ ਵੀ ਮਦਦ ਨਾ ਪਹੁੰਚਣ ਦੀ ਖ਼ਬਰ 'ਈਟੀਵੀ ਭਾਰਤ' ਵੱਲੋਂ ਕਵਰ ਕੀਤੀ ਗਈ ਸੀ। ਜਿਲ੍ਹਾਂ ਪ੍ਰਸ਼ਾਸਨ 'ਤੇ ਹੁਣ ਖ਼ਬਰ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮੀਸ਼ਨਰ ਅਤੇ ਐੱਸ.ਐੱਸ.ਪੀ ਨੇ ਖੁਦ ਮੌਕੇ 'ਤੇ ਪਿੰਡ ਵਿੱਚ ਪਹੁੰਚ ਕੇ ਜਾਈਜ਼ਾ ਲਿਆ। ਬਨ੍ਹ ਨੂੰ ਮਜਬੂਤ ਕਰਨ ਲਈ ਫ਼ੌਜ ਤੇ ਨਹਿਰੀ ਮਹਿਕਮੇ ਦੀਆਂ ਟੀਮਾਂ ਨੇ ਜੇ ਸੀ ਬੀ ਮਸ਼ੀਨਾਂ ਤੇ ਗੱਟਿਆ 'ਚ ਰੇਤਾ ਭਰ ਕੇ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਬਨ੍ਹ ਨੂੰ ਪੱਕਾ ਕਰਨ ਦੀ ਕੋਸ਼ਿਸ਼ਾ ਜਾਰੀ ਹਨ।