ਬਿਜਲੀ ਮੀਟਰ ਰੀਡਰ ਦੀ ਪਿੰਡ ਵਾਲਿਆਂ ਨੇ ਕੀਤੀ ਕੁਟਾਈ, ਮਾਮਲਾ ਪੁਲਿਸ ਕੋਲ - ਬਿਜਲੀ ਵਿਭਾਗ ਦੀ ਪੱਛਮੀ ਡਵਿਜ਼ਨ
🎬 Watch Now: Feature Video
ਬਟਾਲਾ: ਬਿਜਲੀ ਵਿਭਾਗ ਦੀ ਪੱਛਮੀ ਡਵਿਜ਼ਨ ਅਧੀਨ ਪੈਂਦੇ ਪਿੰਡ ਲੋਹਚਪ ਵਿੱਚ ਮੀਟਰ ਰੀਡਰ ਸੰਦੀਪ ਸਿੰਘ ਦੋ ਦਿਨ ਪਹਿਲਾਂ ਬਿਜਲੀ ਦੇ ਬਿੱਲ ਦੇਣ ਗਿਆ ਸੀ, ਜਿਸ ਦੌਰਾਨ ਉਸ ਦੀ ਪਿੰਡ ਦੇ ਕੁੱਝ ਲੋਕਾਂ ਨਾਲ ਲੜਾਈ ਹੋ ਗਈ। ਸੰਦੀਪ ਸਿੰਘ ਨੇ ਇਲਜ਼ਾਮ ਲਾਏ ਹਨ ਕਿ ਜਦੋਂ ਉਹ ਬਿੱਲ ਵੰਡ ਰਿਹਾ ਸੀ ਤਾਂ ਪਿੰਡ ਵਾਲਿਆਂ ਨੇ ਉਸ ਦਾ ਵਿਰੋਧ ਕੀਤਾ ਅਤੇ ਕਹਿਣ ਲੱਗੇ ਕਿ ਸਰਕਾਰ ਨੇ ਲੌਕਡਾਊਨ ਕਰ ਕੇ ਬਿਜਲੀ ਦੇ ਬਿੱਲਾਂ ਨੂੰ ਮੁਆਫ਼ ਕੀਤਾ ਸੀ। ਇਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਿੱਲਾਂ ਵਾਲੀ ਮਸ਼ੀਨ ਵੀ ਖੋਹ ਲਈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਪੀ ਜਸਬੀਰ ਰਾਏ ਨੇ ਦੱਸਿਆ ਦੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।