ਮਹਾਂਮਾਰੀ ਦੇ ਚਲਦੇ ਗੁਰਦੁਆਰਾ ਬਾਬਾ ਬਕਾਲਾ 'ਚ ਰੱਖੜ ਪੁੰਨਿਆ 'ਤੇ ਨਹੀਂ ਲੱਗਣਗੇ ਮੇਲੇ - Rakhra Punia in Gurdwara Baba Bakala
🎬 Watch Now: Feature Video
ਅੰਮ੍ਰਿਤਸਰ: ਇਤਿਹਾਸਿਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ 'ਚ ਹਰ ਸਾਲ ਰੱਖੜ ਪੁੰਨਿਆ ਧੂਮਧਾਮ ਨਾਲ ਮਨਾਈ ਜਾਂਦੀ ਹੈ। ਪਰ ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਰੱਖੜ ਪੁੰਨਿਆ 'ਤੇ ਲੱਗਣ ਵਾਲੇ ਮੇਲੇ ਨਹੀਂ ਲਗਾਏ ਜਾਣਗੇ। ਦੱਸਣਯੋਗ ਹੈ ਕਿ ਮਹਾਂਮਾਰੀ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਅੰਦਰ 5 ਤੋਂ ਵੱਧ ਲੋਕਾਂ ਦਾ ਇੱਕਠ ਕਰਨ ਤੋਂ ਮਨ੍ਹਾ ਕੀਤਾ ਹੈ। ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਸੰਗਤ ਤੋਂ ਬੇਨਤੀ ਕੀਤੀ ਹੈ ਕਿ ਉਹ ਘੱਟ ਗਿਣਤੀ 'ਚ ਦਰਸ਼ਨਾਂ ਲਈ ਆਉਣ ਤੇ ਸਮੇਂ ਸਿਰ ਵਾਪਿਸ ਪਰਤਣ ਤਾਂ ਜੋ ਹੋਰ ਸ਼ਰਧਾਲੂ ਵੀ ਆ ਸਕਣ ਤੇ ਗੁਰਦੁਆਰਾ ਸਾਹਿਬ 'ਚ ਜ਼ਿਆਦਾ ਇੱਕਠ ਨਾ ਹੋਵੇ। ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਸੈਨੇਟਾਈਜ਼ਰ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਤੋਂ ਮਾਸਕ ਪਾ ਕੇ ਆਉਣ ਲਈ ਕਿਹਾ ਹੈ।