ਪੰਜਾਬ ‘ਚ ਨਸ਼ਾ ਅਕਾਲੀ ਦਲ ਦੀ ਦੇਣ: ਸੰਨੀ ਕੈਂਥ - Giving drugs to the Akali Dal in the state
🎬 Watch Now: Feature Video
ਅੰਮ੍ਰਿਤਸਰ: ਲੋਕ ਇਨਸਾਫ ਪਾਰਟੀ ਦੇ ਯੂਥ ਪ੍ਰਧਾਨ ਬਣਨ ਤੋਂ ਬਾਅਦ ਗਗਨਜੀਤ ਸਿੰਘ ਸੰਨੀ ਕੈਂਥ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਉਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਆਪਣੀ ਤਨਦੇਹੀ ਨਾਲ ਨਿਭਾਉਣਗੇ। ਨਸ਼ੇ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸੂਬੇ 'ਚ ਨਸ਼ਾ ਅਕਾਲੀ ਦਲ ਦੀ ਦੇਣ ਹੈ। ਇਸ ਦੇ ਨਾਲ ਹੀ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈਕੇ ਵੀ ਸਵਾਲ ਚੁੱਕੇ, ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਗੈਂਗਸਟਰ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ। ਨਾਲ ਹੀ ਉਨ੍ਹਾਂ ਬੱਬੂ ਮਾਨ ਵੱਲੋਂ ਪਾਰਟੀ ਬਬਣਾਉਣ ਨੂੰ ਲੈਕੇ ਕਿਹਾ ਕਿ ਹਰ ਇੱਕ ਨੂੰ ਪਾਰਟੀ ਬਣਾਉਣ ਦਾ ਅਧਿਕਾਰ ਹੈ।