ਨਸ਼ੀਲੇ ਪਦਾਰਥ ਸਣੇ ਇੱਕ ਡਰਾਈਵਰ ਗ੍ਰਿਫ਼ਤਾਰ, ਮਾਮਲਾ ਦਰਜ - drug peddler arrested in bathinda
🎬 Watch Now: Feature Video
ਬਠਿੰਡਾ ਐਸਟੀਐਫ ਨੇ ਇੱਕ ਬੱਸ ਡਰਾਈਵਰ ਨੂੰ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਕ੍ਰਿਸ਼ਪਾਲ ਵੱਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਤੋਂ 60 ਗ੍ਰਾਮ ਚਿੱਟਾ, 30 ਸ਼ੀਸ਼ੀਆਂ ਤੇ 300 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਨਸੀਲਾ ਸਮਾਨ ਦਿੱਲੀ ਦੇ ਨੀਗਰੋ ਤੋਂ ਲਿਆ ਕੇ ਪੰਜਾਬ 'ਚ ਕਾਲਜ ਦੇ ਬੱਚਿਆਂ ਨੂੰ ਸਪਲਾਈ ਕਰਦਾ ਸੀ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਗਿਆ ਹੈ ਤੇ ਅਦਾਲਤ 'ਚ ਪੇਸ਼ ਕਰ ਉਸ ਦਾ ਰਿਮਾਂਡ ਲਿਆ ਜਾਵੇਗਾ। ਪੁਲਿਸ ਨੇ ਦੋਸ਼ੀ ਤੋਂ ਪੁੱਛ ਗਿੱਛ ਦੌਰਾਨ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ।