ਨਸ਼ਾ ਛੁਡਾਊ ਕੇਂਦਰ ’ਚ ਦਵਾਈ ਨਾ ਮਿਲਣ ’ਤੇ ਭੜਕੇ ਲੋਕ - ਨਸ਼ਾ ਛਡਾਊ ਕੇਂਦਰ ਵਿੱਚ ਕਰਮਚਾਰੀਆਂ ਦੀ ਹੜਤਾਲ
🎬 Watch Now: Feature Video
ਲੁਧਿਆਣਾ: ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਵਾਈ ਨਾ ਮਿਲਣ ਦੇ ਚੱਲਦੇ ਲੋਕਾਂ ਵਿੱਚ ਸਰਕਾਰ ਖਿਲਾਫ਼ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਲੁਧਿਆਣਾ ਦੇ ਵਿੱਚ ਜਗਰਾਓਂ ਝਾਂਸੀ ਰਾਣੀ ਚੌਂਕ ਤੋਂ ਜਲੰਧਰ ਹਾਈਵੇਅ ਵੱਲ ਜਾਂਦੇ ਪੁੱਲ ’ਤੇ ਲੋਕਾਂ ਵੱਲੋਂ ਜਾਮ ਲਗਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦੇ ਹੋਏ ਨਸ਼ੇ ਛੱਡਣ ਦੀ ਦਵਾਈ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਆਵਾਜਾਈ ਵਿੱਚ ਪੈਂਦੀ ਰੁਕਾਵਟ ਨੂੰ ਵੇਖ ਮੌਕੇ ਉੱਤੇ ਟਰੈਫਿਕ ਪੁਲਿਸ ਪਹੁੰਚੀ ਅਤੇ ਧਰਨਾਕਰੀਆਂ ਨੂੰ ਸਮਝਾ ਕੇ ਧਰਨਾ ਚੁਕਵਾਇਆ ਗਿਆ। ਜਾਣਕਾਰੀ ਦਿੰਦੇ ਥਾਣਾ ਸਿਟੀ ਦੀ ਐਸ ਐਚ ਓ ਖੁਦ ਨਸ਼ਾ ਛਡਾਊ ਕੇਂਦਰ ਵਿੱਚ ਕਰਮਚਾਰੀਆਂ ਦੀ ਹੜਤਾਲ (Employees strike at de addiction center) ਚੱਲਣ ਕਰਕੇ ਦਵਾਈ ਨਹੀਂ ਮਿਲ ਰਹੀ ਪਰ ਜਲਦ ਹੀ ਇਸ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।