ਡੀਪੀਆਈ ਅਧਿਆਪਕਾਂ ਦੀ ਮੰਗ, ਦਰਜ ਕੀਤੇ ਪਰਚਿਆਂ ਨੂੰ ਕਰੋ ਖ਼ਾਰਜ - fir against dpi teahcers
🎬 Watch Now: Feature Video
ਸੰਗਰੂਰ: ਪਿਛਲੇ ਦਿਨੀਂ ਬੇਰੁਜ਼ਗਾਰ ਡੀਪੀਆਈ ਅਧਿਆਪਕਾਂ ਵੱਲੋਂ ਰੋਸ-ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸੰਗਰੂਰ ਪੁਲਿਸ ਨੇ ਉਨ੍ਹਾਂ ਸਾਰੇ ਅਧਿਆਪਕਾਂ ਉੱਤੇ ਪਰਚੇ ਦਰਜ ਕਰ ਦਿੱਤੇ। ਪੁਲਿਸ ਨੇ ਇਨ੍ਹਾਂ ਉੱਤੇ ਸਮਾਜਿਕ ਦੂਰੀ ਅਤੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਹਨ।
ਉਥੇ ਹੀ ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਜੋ ਪਿਛਲੇ ਦਿਨੀਂ ਕਾਂਗਰਸੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਰੈਲੀ ਕੱਢੀ ਗਈ, ਉਸ ਵਿੱਚ ਨਾਂਮਵਰ ਕਾਂਗਰਸੀ ਲੀਡਰ ਵੀ ਮੌਜੂਦ ਸਨ। ਉਨ੍ਹਾਂ ਵਿੱਚੋਂ ਨਾ ਤਾਂ ਕਿਸੇ ਨਾ ਮਾਸਕ ਪਹਿਨਿਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮ ਦਾ ਖਿਆਲ ਰੱਖਿਆ ਗਿਆ। ਤਾਂ ਫ਼ਿਰ ਉਨ੍ਹਾਂ ਵਿਰੁੱਧ ਪਰਚਾ ਕਿਉਂ ਨਹੀਂ ਦਰਜ ਹੋਇਆ।