ਡਾਕਟਰਾਂ ਵੱਲੋਂ ਪੇ ਕਮਿਸ਼ਨ ਨੂੰ ਲੈ ਕੇ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ:ਡਾਕਟਰਾਂ (Doctors) ਵੱਲੋਂ ਵੈਨਟਰੀ ਦਫ਼ਤਰ ਦੇ ਬਾਹਰ ਹੜਤਾਲ ਕੀਤੀ ਗਈ ਹੈ।ਇਸ ਮੌਕੇ ਡਾਕਟਰ ਗੁਰਦਿੱਤ ਸਿੰਘ ਦਾ ਕਹਿਣਾ ਹੈ ਕਿ ਪੇ ਕਮਿਸ਼ਨ ਨੂੰ ਸੋਧ ਕਰਕੇ ਦੁਆਰਾ ਲਾਗੂ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਜੇਕਰ ਪੇ ਕਮਿਸ਼ਨ (Pay Commission) ਨਾਲ ਹਮੇਸ਼ਾ ਤਨਖਾਹ ਵਧਦੀ ਹੁੰਦੀ ਹੈ ਪਰ ਇਸ ਵਾਰ ਸਰਕਾਰ ਨੇ ਘਟਾ ਦਿੱਤੀ।ਉਨ੍ਹਾਂ ਦਾ ਕਹਿਣਾ ਹੈ ਕਿ ਐਨਪੀਏ ਦੀ ਕਟੌਤੀ ਕਰਨਾ ਬਹੁਤ ਹੀ ਮੰਦਭਾਗਾ ਹੈ।ਡਾਕਟਰਾਂ ਨੇ ਮੰਗ ਕੀਤੀ ਹੈ ਕਿ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ ਅਤੇ ਐਨਪੀਏ (NPA)ਨੂੰ ਮੁੜ ਬਹਾਲ ਕੀਤਾ ਜਾਵੇ।ਡਾਕਟਰਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।ਡਾਕਟਰ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨਾ ਮੰਨੀਆ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ।