ਸਿੱਧੀ ਅਦਾਇਗੀ ਸਿੱਧੇ-ਸਾਧੇ ਕਿਸਾਨ ਲਈ ਬਣੀ ਮੁਸ਼ਕਲ - ਸਮੱਸਿਆਵਾਂ ਦਾ ਸਾਹਮਣਾ
🎬 Watch Now: Feature Video
ਬਰਨਾਲਾ: ਕਣਕ ਦੀ ਫ਼ਸਲ ਦੀ ਸਿੱਧੀ ਅਦਾਇਗੀ ਨੂੰ ਸੂਬਾ ਸਰਕਾਰ ਵਲੋਂ ਬਣਾਏ ਅਨਾਜ਼ ਖ਼ਰੀਦ ਪੋਰਟਲ ਸਹੀ ਤਰੀਕੇ ਨਾ ਚੱਲਣ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰੀਦ ਏਜੰਸੀ ਮਾਰਕਫ਼ੈਡ ਦੇ ਦਫ਼ਤਰ ਰਜਿਸਟ੍ਰੇਸ਼ਨ ਲਈ ਲੱਗ ਕਿਸਾਨਾਂ ਅਤੇ ਆੜਤੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ। ਸਰਕਾਰੀ ਪੋਰਟਲ ’ਤੇ ਵਧੇਰੇ ਲੋਡ ਤੇ ਤਕਨੀਕੀ ਕਾਰਨਾਂ ਕਰਕੇ ਵੈੱਬ ਸਾਈਟ ਚੱਲ ਨਹੀਂ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਕਾਫ਼ੀ ਸਮਾਂ ਲੱਗ ਰਿਹਾ ਹੈ। ਇਸ ਮੌਕੇ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆ ਭਾਈਚਾਰਾ ਵੀ ਸਿੱਧੀ ਅਦਾਇਗੀ ਦਾ ਸਿਸਟਮ ਨੂੰ ਬੰਦ ਕਰਨ ਲਈ ਮੰਗ ਕਰ ਰਹੇ ਹਨ।