ਭੁੱਖ ਹੜਤਾਲ 'ਤੇ ਬੈਠੇ ਕਰੋਨਾ ਸਟਾਫ਼ ਚੋਂ 1 ਨਰਸ ਦੀ ਵਿਗੜੀ ਹਾਲਤ - ਮੈਡੀਕਲ ਹਸਪਤਾਲ
🎬 Watch Now: Feature Video
ਫ਼ਰੀਦਕੋਟ: ਕਰੋਨਾ ਕਾਲ ਦੌਰਾਨ ਸਰਕਾਰ ਵੱਲੋਂ ਭਰਤੀ ਕਰੋਨਾ ਸਟਾਫ, ਜਿਸ ਨੂੰ ਹੁਣ ਕਰੋਨਾ ਮਰੀਜ਼ਾ 'ਚ ਆਈ ਕਮੀ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਦੂਜੇ ਪਾਸੇ ਉਨ੍ਹਾਂ ਦੀਆਂ ਸੇਵਾਵਾਂ ਰੱਦ ਕਰਨ ਦੇ ਆਦੇਸ਼ਾਂ ਤੋਂ ਬਾਅਦ ਭੜਕੇ ਕੋਰੋਨਾ ਸਟਾਫ ਵੱਲੋਂ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤ ਗਏ ਅਤੇ ਪਿਛਲੇ 20 ਦਿਨ੍ਹਾਂ ਤੋਂ ਲਗਾਤਾਰ ਮੈਡੀਕਲ ਹਸਪਤਾਲ ਦੇ ਗੇਟ 'ਤੇ ਧਰਨਾਂ ਦਿੱਤਾ ਜਾ ਰਿਹਾ ਹੈ। ਪਿਛਲੇ ਸੱਤ ਦਿਨ੍ਹਾਂ ਤੋਂ ਰੋਜ਼ਾਨਾ 5 ਮੈਂਬਰ ਲੜੀਵਾਰ ਭੁੱਖ ਹੜਤਾਲ ਤੇ ਬੈਠ ਰਹੇ ਹਨ ਪਰ ਅੱਜ ਭੁਖ ਹੜਤਾਲ 'ਤੇ ਬੈਠੇ ਇਸ ਕਰੋਨਾ ਸਟਾਫ ਦੀ 1 ਨਰਸ ਦੀ ਹਾਲਤ ਅਚਾਨਕ ਵਿਗੜ ਗਈ। ਜਿਸ ਕਾਰਨ ਉਹ ਬੇਹੋਸ਼ ਹੋ ਗਈ ਅਤੇ ਉਸਨੂੰ ਤੁਰੰਤ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਦਾਖ਼ਲ ਕਰਵਾਇਆ ਗਿਆ ਅਤੇ ਉਸ ਦਾ ਇਲਾਜ਼ ਸ਼ੁਰੂ ਕਰਵਾਇਆ ਗਿਆ। ਫਿਲਹਾਲ ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।