ਅਰੂਸਾ ਆਲਮ ਦੇ ਸਵਾਲ ‘ਤੇ ਭੱਜੇ ਰੰਧਾਵਾ ! - Deputy Chief Minister Sukhjinder Randhawa
🎬 Watch Now: Feature Video
ਲੁਧਿਆਣਾ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa) ਵੱਲੋਂ ਲੁਧਿਆਣਾ ਵਿਖੇ ਇੱਕ ਨਿੱਜੀ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬੀਐਸਐਫ (BSF) ਦਾ ਜੋ ਦਾਇਰਾ ਵਧਾਇਆ ਗਿਆ ਹੈ ਉਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਡਰੋਨ ਅਤੇ ਹਥਿਆਰ ਆਉਂਦੇ ਹਨ ਉਹ ਪਹਿਲਾਂ ਦਿੱਤੇ ਹੋਏ ਬੀਐਸਐਫ ਦੇ ਅਧਿਕਾਰ ਖੇਤਰ ਦੇ ਵਿੱਚੋਂ ਆਉਂਦੇ ਹਨ ਜਿਸ ਕਰਕੇ ਪਹਿਲਾਂ ਉਸ ਮਸਲੇ ਉੱਪਰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਭਗਤ ਹਨ ਇਸ ਲਈ ਉਨ੍ਹਾਂ ਨੂੰ ਗਲਤ ਨਜ਼ਰ ਨਾਲ ਨਾ ਵੇਖਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨੇ ਸਾਧੇ ਗਏ। ਇਸ ਮੌਕੇ ਮੀਡੀਆ ਵੱਲੋਂ ਸੁਖਜਿੰਦਰ ਰੰਧਾਵਾ ਨੂੰ ਅਰੂਸਾ ਆਲਮ (Arusha Alam) ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਭੱਜਦਿਆਂ ਹੋਇਆਂ ਕਿਹਾ ਕਿ ਛੱਡੋ ਕੋਈ ਹੋਰ ਗੱਲ ਕਰੋ ਤੇ ਜਦੋਂ ਮੁੜ ਤੋਂ ਅਰੂਸਾ ਆਲਮ ਦਾ ਜ਼ਿਕਰ ਕੀਤਾ ਗਿਆ ਤਾਂ ਉਹ ਖਿਸਕਦੇ ਨਜ਼ਰ ਆਏ।