ਪਿੰਡ ਵਾਸੀਆਂ ਨੇ ਡੀਪੂ ਹੋਲਡਰਾਂ 'ਤੇ ਸਰਕਾਰੀ ਕਣਕ ਘੱਟ ਦੇਣ ਦੇ ਲਗਾਏ ਇਲਜ਼ਾਮ - ਪਿੰਡ ਕੋਹਾਲਾ
🎬 Watch Now: Feature Video
ਅੰਮ੍ਰਿਤਸਰ: ਅਜਨਾਲਾ ਦੇ ਬਲਾਕ ਚੋਗਾਵਾਂ ਦੇ ਪਿੰਡ ਕੋਹਾਲਾ 'ਚ ਗਰੀਬ ਲੋਕਾਂ ਨੇ ਆਪਣੇ ਹੀ ਪਿੰਡ ਦੇ ਦੋ ਡਿਪੂ ਹੋਲਡਰਾਂ ਵਿਰੁੱਧ ਇਲਜ਼ਾਮ ਲਗਾਏ ਹਨ ਕਿ ਡੀਪੂ ਹੋਲਡਰ ਉਨ੍ਹਾਂ ਦੇ ਹਿੱਸੇ ਦੀ ਆਈ ਸਰਕਾਰੀ ਕਣਕ ਉਨ੍ਹਾਂ ਨੂੰ ਨਹੀਂ ਦੇ ਰਹੇ। ਲੋਕਾਂ ਦਾ ਕਹਿਣਾ ਸੀ ਕਿ ਕਣਕ ਲੈਣ ਜਾਂਦੇ ਲੋਕਾਂ ਨੂੰ ਗਾਲਾਂ ਕੱਢਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੋ ਮਰਜ਼ੀ ਕਰ ਲਓ ਤੁਹਾਨੂੰ ਕਣਕ ਇੰਨੀ ਹੀ ਮਿਲਣੀ ਹੈ। ਇਸੇ ਤਹਿਤ ਪਿੰਡ ਦੇ ਗਰੀਬ ਲੋਕਾਂ ਨੇ ਡਿਪੂ ਹੋਲਡਰਾਂ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਡਿਪੂ ਹੋਲਡਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਪੂ ਹੋਲਡਰ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਸ ਨੇ ਸਾਰੇ ਪਿੰਡ ਵਿੱਚ ਕਣਕ ਵੰਡ ਦਿੱਤੀ ਹੈ ਪਰ ਪਿੰਡ ਦੇ ਲੋਕ ਰਾਜਨੀਤੀ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਹੁਣ ਤੱਕ ਨਾ ਹੀ ਕਿਸੇ ਨੂੰ ਗਾਲ ਕੱਢੀ ਹੈ ਅਤੇ ਨਾ ਹੀ ਕਿਸੇ ਨੂੰ ਧੱਕੇਮਾਰ ਕੇ ਬਾਹਰ ਕੱਢਿਆ ਹੈ।