ਮਹਿੰਗਾਈ ਖ਼ਿਲਾਫ਼ ਫਿਲੌਰ ਰੇਲਵੇ ਸਟੇਸ਼ਨ ਦੇ ਬਾਹਰ ਕੀਤਾ ਪ੍ਰਦਰਸ਼ਨ - ਪੈਟਰੋਲ, ਡੀਜ਼ਲ ਅਤੇ ਸਿਲੰਡਰ ਦੇ ਭਾਅ
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਵਧ ਰਹੀ ਮਹਿੰਗਾਈ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰ ਸਰਕਾਰ ਲਗਾਤਾਰ ਪੈਟਰੋਲ ਡੀਜ਼ਲ ਅਤੇ ਸਿਲੰਡਰ ਦੇ ਭਾਅ ਵਧਾ ਰਹੀ ਹੈ ਜਿਸਦੇ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਕਿ ਦਿਨ ਪਰ ਦਿਨ ਵਧ ਰਹੀ ਮਹਿੰਗਾਈ ਨਾਲ ਲੋਕਾਂ ਦੀ ਜੇਬ੍ਹ 'ਤੇ ਅਸਰ ਪਾ ਰਹੀ ਹੈ, ਜਿਸ ਕਾਰਨ ਘਰ ਦਾ ਖਰਚ ਚਲਾਉਣ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਵਧ ਰਹੀ ਮਹਿੰਗਾਈ ਨੂੰ ਠੱਲ ਪਾਈ ਜਾਵੇ ਤਾਂ ਜੋ ਆਮ ਆਦਮੀ ਨੂੰ ਕੁਝ ਰਾਹਤ ਦਿੱਤੀ ਜਾਵੇ।