ਪਨੂੰ ਨੇ ਸਵਿਧਾਨ 'ਚ ਰਹਿ ਕੇ ਖ਼ਾਲਿਸਤਾਨ ਦੀ ਮੰਗ ਕੀਤੀ ਹੈ- ਵਰਿੰਦਰ ਸਿੰਘ ਸੇਖੋਂ
ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੀ ਅਗਵਾਈ ਯੂਥ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਵਰਿੰਦਰ ਸਿੰਘ ਸੇਖੋਂ ਨੇ ਗੁਰਪਤਵੰਤ ਸਿੰਘ ਪਨੂੰ ਨੂੰ ਗ੍ਰਹਿ ਮੰਤਰਾਲੇ ਵੱਲੋਂ ਅੱਤਵਾਦੀ ਐਲਾਨਣ ਬਾਰੇ ਕਿਹਾ ਕਿ ਪਨੂੰ ਨੇ ਸੰਵਿਧਾਨ ਵਿੱਚ ਰਹਿੰਦੇ ਹੋਏ ਖ਼ਾਲਿਸਤਾਨ ਦੀ ਗੱਲ ਕੀਤੀ ਸੀ। ਇਸ ਲਈ ਸਰਕਾਰ ਨੂੰ ਉਨ੍ਹਾਂ ਨੂੰ ਅੱਤਵਾਦੀ ਨਹੀਂ ਐਲਾਨਣਾ ਚਾਹੀਦਾ ਸੀ ਕਿਉਂਕਿ ਸੰਵਿਧਾਨ ਵਿੱਚ ਰਹਿੰਦੇ ਰਹੇ ਕੋਈ ਵੀ ਖਾਲਿਸਤਾਨ ਦੀ ਗੱਲ ਕਰ ਸਕਦਾ ਹੈ।
ਉੱਥੇ ਹੀ ਬੈਂਸ ਭਰਾਵਾਂ ਵੱਲੋਂ ਖ਼ਾਲਿਸਤਾਨ ਦੇ ਸਮਰਥਨ ਬਾਰੇ ਉਨ੍ਹਾਂ ਕਿਹਾ ਕਿ ਬੈਂਸ ਗੱਲਾਂ ਹੀ ਕਰ ਸਕਦੇ ਹਨ ਜ਼ਰੂਰਤ ਪੈਣ ਤੇ ਉਹਨਾਂ ਦੀਆਂ ਟੰਗਾਂ ਨੇ ਭਾਰ ਨਹੀਂ ਝੱਲਣਾ। ਬੈਂਸ ਤੇ ਉਨ੍ਹਾਂ ਦਾ ਭਰਾ ਪਹਿਲਾਂ ਵੀ ਖ਼ਾਲਿਸਤਾਨੀ ਰਹਿ ਚੁੱਕੇ ਹਨ ਪਰ ਬਾਅਦ ਵਿੱਚ ਉਨ੍ਹਾਂ ਨੇ ਬਾਦਲਾਂ ਦਾ ਪੱਲਾ ਫੜ ਲਿਆ ਸੀ। ਇਸ ਲਈ ਉਹ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਉਹ ਪਿੱਛੇ ਹੱਟ ਜਾਣਗੇ।